Canada

ਨੌਜਵਾਨਾਂ ਨੂੰ ਕਾਨੂੰਨੀ ਕੈਰੀਅਰ ਵਿਚ ਮਦਦ ਕਰਨ ਲਈ ਕੈਲਗਰੀ ਦੀ ਲੜਕੀ ਨੇ ਜਿੱਤਿਆ ਡਾਇਨਾ ਐਵਾਰਡ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਮਹਿਲਾਵਾਂ ਨੂੰ ਲਾਅ ਵਿਚ ਕੈਰੀਅਰ ਬਣਾਉਣ ਦਾ ਮੌਕਾ ਦੇਣ ਲਈ ਕੰਮ ਕਰ ਰਹੀ ਇਕ ਕੈਲਗਰੀ ਵਾਸੀ ਲੜਕੀ ਨੂੰ ਆਪਣੀ ਕਮਿਊਨਿਟੀ ਵਿਚ ਮਹੱਤਵਪੂਰਨ ਯੋਗਦਾਨ ਦੇਣ ਬਦਲੇ ਬਿ੍ਰਟਿਸ਼ ਐਵਾਰਡ ਮਿਲਿਆ ਹੈ।
ਇਸ ਲੜਕੀ ਦਾ ਨਾਮ ਗਣ ਹੈ ਜਿਸ ਨੂੰ 2018 ਵਿਚ ਯੂਥ ਲੀਡਰ ਇਨ ਲਾਅ ਨਾਨ ਪ੍ਰਾਫਿਟ ਬਣਾਉਣ ਲਈ ਪਛਾਣ ਮਿਲੀ ਸੀ। ਜਦੋਂਕਿ ਉਹ ਸਰ ਵਿੰਸਟਨ ਚਰਚਿਲ ਹਾਈ ਸਕੂਲ ਵਿਚ ਹਾਈ ਸਕੂਲ ਦੀ ਵਿਦਿਆਰਥਣ ਸੀ।
ਗਣ ਨੇ ਕਿਹਾ ਕਿ ਵਿਗਿਆਨ ਅਤੇ ਗਣਿਤ ਵਿਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਲਈ ਕੈਰੀਅਰ ਦੇ ਬਹੁਤ ਸਾਰੇ ਮੌਕੇ ਮੌਜੂਦ ਹੁੰਦੇ ਹਨ ਪਰ ਜਦੋਂ ਤੁਸੀਂ ਸਮਾਜਿਕ ਵਿਗਿਆਨ ਜਾਂ ਕਾਨੂੰਨ ਵਿਚ ਦਿਲਚਸਪੀ ਰੱਖਦੇ ਹੋ ਤਾਂ ਅਸਲ ਵਿਚ ਤੁਹਾਡੇ ਕੋਲ ਮੌਕੇ ਬਹੁਤ ਘੱਟ ਹੁੰਦੇ ਹਨ।
ਯੂਥ ਲੀਡਰਸ ਇਨ ਲਾਅ ਨੇ ਕੈਲਗਰੀ ਵਿਚ ਨੌਜਵਾਨਾਂ ’ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਸ਼ੁਰੂਆਤ ਕੀਤੀ ਜਿਸ ਵਿਚ 150 ਕੈਲਗਰੀ ਹਾਈ ਸਕੂਲਰਸ ਨੇ ਵੀ ਹਿੱਸਾ ਲਿਆ।

Show More

Related Articles

Leave a Reply

Your email address will not be published. Required fields are marked *

Close