International

ਇਟਲੀ ਵਿੱਚ ਦੋ ਹੋਰ ਪੰਜਾਬਣਾ ਨੇ ਵਿੱਦਿਅਕ ਖੇਤਰ ਵਿੱਚੋ 100/100 ਨੰਬਰ ਲੈ ਕੇ ਮਾਰੀ ਬਾਜੀ’

'ਪਰਿਵਾਰ ਸਮੇਤ ਭਾਰਤੀ ਭਾਈਚਾਰੇ ਦਾ ਕੀਤਾ ਨਾਮ ਰੌਸ਼ਨ'

ਰੋਮ ਇਟਲੀ – ਵਿਦੇਸਾ ਵਿੱਚ ਆ ਕੇ ਵੱਸੇ ਪੰਜਾਬੀ ਭਾਈਚਾਰੇ ਦੇ ਲੋਕਾ ਵਲੋ ਲਗਾਤਾਰ ਕਿਸੇ ਨਾ ਕਿਸੇ ਖੇਤਰ ਵਿੱਚ ਮੱਲਾ ਮਾਰ ਕੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਟਲੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਵਲੋਂ ਵੀ ਹਰ ਖੇਤਰ ਵਿੱਚ ਆਏ ਦਿਨ ਮੱਲਾਂ ਮਾਰ ਕੇ ਭਾਰਤੀ ਭਾਈਚਾਰੇ ਦਾ ਅਤੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕਰ ਰਹੇ ਹਨ, ਇਟਲੀ ਵਿੱਚ ਰੈਣ ਬਸੇਰਾ ਕਰਦੀਆ ਦੋ ਹੋਣਹਾਰ ਪੰਜਾਬੀ ਧੀਆਂ ਨੇ ਵਿੱਦਿਅਕ ਖੇਤਰ ਵਿੱਚ 100 ਵਿੱਚੋ 100 % ਨੰਬਰ ਲੈ ਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕੀਤਾ ਹੈ, ਜਿਨ੍ਹਾਂ ਵਿੱਚੋ ਪਹਿਲੀ ਪੰਜਾਬਣ ਜਸਨਪ੍ਰੀਤ ਕੌਰ ਜੋ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਬੋਰਗੋ ਸੰਨ ਜਾਕੋਮੋ ਵਿਖੇ ਰਹਿ ਰਹੀ ਹੈ ਜਿਸ ਨੇ ਐਡਮਿਸਟ੍ਰੇਸਨ ਫੀਨਾਨਸ਼ਾ ਮਾਰਕਿਟਿੰਗ ਦੇ ਡਿਪਲੋਮਾ ਵਿੱਚੋ 100 ਪ੍ਰਤੀਸ਼ਤ ਨੰਬਰ ਹਾਸਲ ਕੀਤਾ ਪਿਛਲੇ 21 ਸਾਲ ਤੋ ਇਟਲੀ ਵਿੱਚ ਰਹਿ ਰਹੇ ਪਿਤਾ ਗਿਆਨੀ ਦਿਲਬਾਗ ਸਿੰਘ ,ਮਾਤਾ ਅੰਮ੍ਰਿਤ ਕੌਰ ਅਤੇ ਆਪਣੀਆ ਦੋ ਭੈਣਾਂ ਅਨਮੋਲਪ੍ਰੀਤ ਕੌਰ ਅਤੇ ਜਪਲੀਨ ਕੌਰ ਨਾਲ ਰਹਿ ਰਹੇ ਹਨ, ਜਸ਼ਨਪ੍ਰੀਤ ਕੌਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਾਲੀਆ ਵੱਡਾ ਨਾਲ ਸਬੰਧਤ ਹੈ,ਉੱਥੇ ਹੀ ਦੂਸਰੀ ਪੰਜਾਬਣ ਹੈ ਦਿਸ਼ਾ ਯਾਦਵ ਜੋ ਇਟਲੀ ਦੇ ਜ਼ਿਲ੍ਹਾ ਰਿਜ਼ੋਕਲਾਵਰੀਆ ਵਿੱਚ ਰਹਿੰਦੀ ਹੈ ਜਿਸ ਨੇ ਦੀ 12ਵੀ ਕਲਾਸ ਦੀ ਪੜ੍ਹਾਈ ਵਿੱਚੋਂ 100/100 ਨੰਬਰ ਪ੍ਰਾਪਤ ਕੀਤੇ ਹਨ ਜੋ ਆਪਣੇ ਪਿਤਾ ਦਾ ਨਾਮ ਦਿਨੇਸ਼ ਸਿੰਘ ,ਮਾਤਾ ਦਾ ਨਾਮ ਪ੍ਰਤਿਭਾ ਯਾਦਵ ਅਤੇ ਭੈਣ ਲਿਸ਼ਾ ਯਾਦਵ ਨਾਲ ਰਹਿ ਰਹੀ ਹੈ,ਪੰਜਾਬਣ ਦਿਸ਼ਾ ਯਾਦਵ ਪੰਜਾਬ ਦੇ ਸ਼ਹਿਰ ਜਲੰਧਰ ਨਾਲ ਸਬੰਧਤ ਹੈ, ਦੱਸਣਯੋਗ ਹੈ ਕਿ ਇਟਲੀ ਵਿੱਚ ਬੀਤੇ ਸਾਲ ਅਤੇ ਇਸ ਸਾਲ ਵਿੱਚ ਵੀ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ ਵਿੱਦਿਅਕ ਖੇਤਰ ਸਮੇਤ ਕਈ ਖੇਤਰਾਂ ਵਿੱਚ ਮੱਲਾਂ ਮਾਰਕੇ ਇਟਲੀ ਵਸਦੇ ਭਾਰਤੀ ਭਾਈਚਾਰੇ ਸਮੇਤ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਗਆ ਹੈ।ਜ਼ੋ ਕਿ ਇਟਲੀ ਵਿੱਚ ਰਹਿਣ ਬਸੇਰਾ ਕਰ ਰਹੇ ਭਾਰਤੀਆਂ ਲਈ ਮਾਣ ਾਲੀ ਗੱਲ ਹੈ।

Show More

Related Articles

Leave a Reply

Your email address will not be published. Required fields are marked *

Close