Punjab

ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਬਾਦਲ ਨੂੰ ਸੰਮਨ

ਚੰਡੀਗੜ੍ਹ- ਐਡੀਸ਼ਨਲ ਡੀਜੀਪੀ ਐਲਕੇ ਯਾਦਵ ਦੀ ਅਗਵਾਈ ‘ਚ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਜਾਂਚ ਕਰ ਰਹੀ ਨਵੀਂ ਜਾਂਚ ਟੀਮ (ਐਸ ਆਈ ਟੀ) ਵਲੋਂ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਨੂੰ ਦੁਬਾਰਾ ਫਿਰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ ਹੈ । ਜਾਂਚ ਟੀਮ ਵਲੋਂ ਸ। ਬਾਦਲ ਨੂੰ 16 ਜੂਨ ਨੂੰ ਮੁਹਾਲੀ ਦੇ ਪੀਐਸਪੀਐਲ ਦੇ ਗੈਸਟ ਹਾਊਸ ਵਿਖੇ ਸਵੇਰੇ 10।30 ਵਜੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ । ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਪਹਿਲਾਂ ਜਾਂਚ ਕਰ ਰਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਜਾਂਚ ਟੀਮ ਵਲੋਂ ਪਿਛਲੇ ਸਾਲ 16 ਨਵੰਬਰ ਨੂੰ ਵੀ ਸੀ। ਬਾਦਲ ਕੋੋਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ, ਪਰ ਹੁਣ ਦੁਬਾਰਾ ਜਿਸ ਸੈਕਸ਼ਨ ਅਧੀਨ ਇਹ ਸੰਮਨ ਜਾਰੀ ਕੀਤੇ ਗਏ ਹਨ ਉਸ ਅਧੀਨ 15 ਸਾਲ ਤੋਂ ਛੋਟੇ ਬੱਚੇ ਤੇ 60 ਸਾਲ ਤੋਂ ਵੱਡੀ ਉਮਰ ਵਾਲੇ ਨੂੰ ਪੁੱਛਗਿੱਛ ਲਈ ਕਿਸੇ ਥਾਂ ‘ਤੇ ਬੁਲਾਇਆ ਨਹੀਂ ਜਾ ਸਕਦਾ ਬਲਕਿ ਉਸ ਕੋਲ ਪਹੁੰਚ ਕਰਕੇ ਸਵਾਲ ਜ਼ਰੂਰ ਕੀਤੇ ਜਾ ਸਕਦੇ ਹਨ

Show More

Related Articles

Leave a Reply

Your email address will not be published. Required fields are marked *

Close