Canada

ਫ਼ੰਡ ਇਕੱਠਾ ਕਰਨ ਦੇ ਮਾਮਲੇ ‘ਚ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਤੋਂ ਅੱਗੇ

ਫ਼ੰਡ ਇਕੱਠਾ ਕਰਨ ਦੇ ਮਾਮਲੇ ਵਿਚ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਤੋਂ ਸਾਲ ਦੀ ਤੀਸਰੀ ਤਿਮਾਹੀ ਦੌਰਾਨ ਵੀ ਅੱਗੇ ਰਹੀ। ਕੰਜ਼ਰਵੇਟਿਵ ਪਾਰਟੀ ਨੇ 2023 ਦੀ ਤੀਸਰੀ ਤਿਮਾਹੀ ਦੌਰਾਨ 7 ਮਿਲੀਅਨ ਡਾਲਰ ਫ਼ੰਡ ਇਕੱਠਾ ਕੀਤਾ ਹੈ, ਜੋਕਿ ਲਿਬਰਲ ਪਾਰਟੀ ਵੱਲੋਂ ਇਕੱਠੇ ਕੀਤੇ ਫ਼ੰਡ ਦੀ ਰਾਸ਼ੀ ਦੇ ਮੁਕਾਬਲੇ ਦੁੱਗਣੀ ਰਕਮ ਹੈ। ਕੰਜ਼ਰਵੇਟਿਵ ਪਾਰਟੀ ਨੂੰ ਜੁਲਾਈ ਤੋਂ ਸਤੰਬਰ ਦੌਰਾਨ 42,000 ਡੋਨਰਾਂ ਕੋਲੋਂ ਕੁਲ 7 ਮਿਲੀਅਨ ਡਾਲਰ ਤੋਂ ਵੱਧ ਡੋਨੇਸ਼ਨ ਪ੍ਰਾਪਤ ਹੋਈ, ਹਾਲਾਂਕਿ ਇਹ ਡੋਨੇਸ਼ਨਾਂ ਪਾਰਟੀ ਨੂੰ ਪਿਛਲੀਆਂ ਦੋ ਤਿਮਾਹੀਆਂ ਦੌਰਾਨ ਪ੍ਰਾਪਤ ਰਕਮ ਨਾਲੋਂ ਘੱਟ ਹਨ।

ਕੰਜ਼ਰਵੇਟਿਵ ਪਾਰਟੀ ਨੇ ਜਨਵਰੀ ਤੋਂ ਮਾਰਚ ਦੌਰਾਨ 8.3 ਮਿਲੀਅਨ ਡਾਲਰ ਅਤੇ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਵਿਚ ਕਰੀਬ 8 ਮਿਲੀਅਨ ਡਾਲਰ ਦਾ ਫ਼ੰਡ ਇਕੱਠਾ ਕੀਤਾ ਸੀ। ਅੰਕੜੇ ਦਰਸਾਉਂਦੇ ਹਨ ਕਿ ਤੀਸਰੀ ਤਿਮਾਹੀ ਵਿਚ ਲਿਬਰਲ ਪਾਰਟੀ ਨੂੰ 29,500 ਡੋਨਰਾਂ ਨੇ 3 ਮਿਲੀਅਨ ਤੋਂ ਕੁਝ ਵੱਧ ਡਾਲਰ ਇਕੱਠ ਕਰਕੇ ਦਿੱਤੇ, ਜੋਕਿ ਪਿਛਲੀ ਤਿਮਾਹੀ ਵਿਚ ਇਕੱਠੇ ਹੋਈ 3.2 ਮਿਲੀਅਨ ਡਾਲਰ ਨਾਲੋਂ ਵੀ ਘੱਟ ਰਕਮ ਹੈ।

Show More

Related Articles

Leave a Reply

Your email address will not be published. Required fields are marked *

Close