International

ਇਟਲੀ ਦੀ ਰਾਜਧਾਨੀ ਰੋਮ ਦੇ ਨਜ਼ਦੀਕ ਪੈਂਦੇ ਆਰਦੀਆਂ ਦੇ ਕਸਬਾ ਕੋਲੈ ਰੋਮੀਤੋ ਵਿਖੇ ਵਾਪਰੀ ਦਿਲ ਨੂੰ ਦਹਿਲਾਉਣ ਵਾਲੀ ਵਾਰਦਾਤ

,3 ਜਾਨਾਂ ਨੂੰ 37 ਸਾਲਾ ਇਟਾਲੀਅਨ ਲੂਕਾ ਮੋਨਾਨੋ ਸਿਰਫਿਰੇ ਨੇ ਉਤਾਰਿਆ ਮੌਤ ਦੇ ਘਾਟ'

ਰੋਮ ਇਟਲੀ – ਇਟਲੀ ਜਿੱਥੇ ਕੋਰੋਨਾ ਮਹਾਂਮਾਰੀ ਦੇ ਪੰਜੇ ਵਿੱਚੋ ਨਿਕਲਣ ਲਈ ਦਿਨ-ਰਾਤ ਇੱਕ ਕਰ ਰਿਹਾ ਹੈ ਇਸਦੇ  ਚੱਲਦਿਆਂ ਹੁਣ ਅੱਜ ਤੋਂ ਦੇਸ਼ ਦੇ 6 ਹੋਰ ਸੂਬੇ ਚਿੱਟਾ ਜ਼ੋਨ ਹੋਣ ਜਾ ਰਹੇ ਸਨ,।ਸਰਕਾਰ ਦੇ ਇਸ ਐਲਾਨ ਲੋਕਾਂ ਵਿੱਚ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸੀ ਕਿ ਬੀਤੇ ਦਿਨ ਐਤਵਾਰ ਦੁਪਹਿਰ ਨੂੰ ਇੱਕ ਮੰਦਭਾਗੀ ਘਟਨਾ ਘੱਟ ਗਈ ਜਿਸ ਵਿੱਚ 2 ਮਾਸੂਮ ਸਕੇ ਭਰਾਵਾਂ (ਬੱਚਿਆ) ਸਮੇਤ 4 ਲੋਕਾਂ ਦੀ ਮੌਤ ਹੋ ਜਾਣਦਾ ਦੁੱਖਦਾਇਕ ਸਮਾਚਾਰ ਹੈ।ਐਤਵਾਰ ਦੁਪਹਿਰ ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਆਰਦੀਆ ਦੇ ਕਸਬਾ ਕੋਲੈ ਰੋਮੀਤੋ ਵਿਖੇ ਇੱਕ ਸਿਰਫਿਰੇ ਮਾਨਸਿਕ ਰੋਗੀ ਵਲੋਂ ਘਰੋਂ ਬਾਹਰ ਪਾਰਕ ਵਿੱਚ ਖੇਡ ਰਹੇ ਦੋ ਬੱਚਿਆਂ ਸਮੇਤ ਉਨ੍ਹਾਂ ਦੇ 74 ਸਾਲਾਂ ਦਾਦੇ ਨੂੰ ਅੰਨੇਵਾਹ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਨਸ਼ਰ ਹੋਈ ਜਾਣਕਾਰੀ ਅਨੁਸਾਰ ਇੱਕ ਮਾਨਸਿਕ ਰੋਗੀ 37 ਸਾਲਾ ਇਟਾਲੀਅਨ ਲੂਕਾ ਮੋਨਾਕੋ ਨੇ ਦੋ ਬੱਚੇ ਡੈਨੀਅਨ (10)ਤੇ ਦਾਵਿਦ(7)ਨੂੰ ਉਸ ਸਮੇਂ ਗੋਲ਼ੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਜਦੋ ਉਹ ਘਰ ਤੋਂ ਦੂਰ ਆਪਣੇ ਦਾਦੇ ਸਲਵਾਤੋਰੇ (74 ) ਨਾਲ ਪਾਰਕ ਵਿੱਚ ਟਹਿਲ ਰਹੇ ਸਨ, ਐਤਵਾਰ ਦੀ ਛੁੱਟੀ ਦਾ ਅਨੰਦ ਮਾਣ ਰਹੇ ਸਨ,ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਿਰਫਿਰਾ ਵਿਅਕਤੀ ਇੱਕ ਘਰ ਵਿੱਚ ਜਾ ਕੇ ਲੁਕ ਗਿਆ। ਤੁਰੰਤ ਕੁਝ ਸਮੇਂ ਦੌਰਾਨ ਪੁਲਿਸ ਵੱਲੋਂ ਉਸ ਘਰ ਨੂੰ ਘੇਰਾ ਬੰਦੀ ਕਰ ਲਿਆ ਗਿਆ, ਪੁਲਿਸ ਵਲੋਂ ਚਲਾਏ ਗਏ ਸਰਚ ਅਪ੍ਰੇਸ਼ਨ ਵਿੱਚ ਕਾਫੀ ਜਿਦੋ ਜਹਿਦ ਕੀਤੀ ਗਈ ਕਿ ਉਸ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਪਰ ਕੁਝ ਘੰਟਿਆਂ ਮਗਰੋਂ ਦੋਸ਼ੀ ਵਿਅਕਤੀ ਨੇ ਆਪਣੇ ਆਪ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ।

ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਸ਼ਹਿਰਾਂ ਦੀ ਪੁਲਿਸ ਵਲੋਂ ਹੈਲੀਕਾਪਟਰਾਂ ਰਾਹੀਂ ਇਸ ਘਟਨਾ ਸਥਾਨ ਤੇ ਸਰਚ ਅਪ੍ਰੇਸ਼ਨ ਵਿੱਚ ਹਿੱਸਾ ਲਿਆ ਸੀ ਤਾਂ ਜੋ ਦੋਸ਼ੀ ਨੂੰ ਜਿੰਦਾ ਫੜਿਆ ਜਾ ਸਕੇ ਤੇ ਉਸ ਤੋਂ ਪੁੱਛ ਗਿੱਛ ਕੀਤੀ ਜਾ ਸਕੇ ਪਰ ਕੁਝ ਘੰਟਿਆਂ ਬਾਅਦ ਘਰ ਦੇ ਅੰਦਰੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਿਰਫਿਰੇ ਲੂਕਾ ਦੀ ਲਾਸ਼ ਬਰਾਮਦ ਹੋਈ।

ਸੂਤਰਾਂ ਅਨੁਸਾਰ ਇਹ ਘਟਨਾ ਇੱਕ ਫ਼ਿਲਮੀ ਅੰਦਾਜ਼ ਵਿੱਚ ਵਾਪਰੀ ਹੈ, ਦੂਜੇ ਪਾਸੇ ਪੁਲਿਸ ਵਲੋਂ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖ਼ਰਕਾਰ ਇਸ ਸਿਰਫਿਰੇ ਵੱਲੋਂ ਕਿਉਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਪੁਲਿਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ, ਖਬਰ ਲਿਖੇ ਜਾਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਆਖ਼ਰਕਾਰ ਦੋਸ਼ੀ ਦਾ ਇਸ ਘਟਨਾ ਨੂੰ ਅੰਜਾਮ ਦੇਣ ਦਾ ਕਿ ਕਾਰਨ ਸੀ।

ਦੱਸਣਯੋਗ ਹੈ ਕਿ ਐਤਵਾਰ ਨੂੰ ਇਸ ਘਟਨਾ ਵਾਰੇ ਪਤਾ ਚੱਲਦਿਆਂ ਹੀ ਸਥਾਨਕ ਮੀਡੀਆ ਤੇ ਇਹ ਘਟਨਾ ਸੁਰਖੀਆਂ ਵਿੱਚ ਸੀ ਅਤੇ ਹਰ ਜਗ੍ਹਾ ਤੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਸੀ।

Show More

Related Articles

Leave a Reply

Your email address will not be published. Required fields are marked *

Close