Punjab

ਭਾਰਤ ਵਿਚ ਨਹੀਂ ਰੁੱਕ ਰਹੀ ਹਸਪਤਾਲਾਂ ਵੱਲੋਂ ਲੁੱਟ, ਕਰੋਨਾ ਮਰੀਜ਼ ਨੂੰ ਇਲਾਜ ਬਦਲੇ ਫੜਾਇਆ 8 ਲੱਖ ਰੁਪਏ ਬਿੱਲ

ਖੰਨਾ: ਕੋਰੋਨਾ ਦੌਰਾਨ ਜਿੱਥੇ ਲੋਕ ਮਹਾਮਾਰੀ ਦੇ ਕਹਿਰ ਤੋਂ ਡਰੇ ਹੋਏ ਹਨ, ਉਥੇ ਹੀ ਕੁਝ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦੀ ਮੋਟੇ-ਮੋਟੇ ਬਿੱਲਾਂ ਨਾਲ ਜਾਨ ਕੱਢ ਰਹੇ ਹਨ। ਖੰਨੇ ਤੋਂ ਇੱਕ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਪ੍ਰਾਈਵੇਟ ਹਸਪਤਾਲ ਨੇ ਕੋਰੋਨਾ ਮਰੀਜ਼ਾ ਨੂੰ ਸਾਢੇ 8 ਲੱਖ ਦਾ ਬਿੱਲ ਫੜ੍ਹਾ ਦਿੱਤਾ। ਮਰੀਜ਼ ਦੀ ਹਸਪਤਾਲ ਤੋਂ ਛੁੱਟੀ ਮਗਰੋਂ ਕੁਝ ਦਿਨ ਬਾਅਦ ਮੌਤ ਹੋ ਗਈ।

ਇਸ ਖ਼ਬਰ ਦੇ ਸਾਹਮਣੇ ਆਉਣ ਮਗਰੋਂ ਜੈਨ ਮਲਟੀਸਪੈਸ਼ਲਿਟੀ ਹਸਪਤਾਲ ਦੀ ਮੈਨੇਜਮੈਂਟ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹਸਪਤਾਲ ਤੇ ਇਲਜ਼ਾਮ ਹੈ ਕਿ ਉਸ ਨੇ ਮਰੀਜ਼ ਤੋਂ ਸਾਢੇ ਤਿੰਨ ਗੁਣਾ ਵਧੇਰੇ ਮੁਨਾਫੇ ਦਾ ਬਿੱਲ ਚਾਰਜ ਕੀਤਾ ਹੈ। ਇਸ ਜ਼ਿਆਦਾ ਬਿੱਲ ਕਾਰਨ ਮਰੀਜ਼ ਨੇ ਹਸਪਤਾਲ ਤੋਂ ਛੁੱਟੀ ਲੈ ਲਈ ਤੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।

ਮ੍ਰਿਤਕ ਅਸ਼ਵਨੀ ਵਰਮਾ ਵਾਸੀ ਯਮੁਨਾਨਗਰ ਦੇ ਪੀੜਤ ਬੇਟੇ ਸਾਗਰ ਵਰਮਾ ਦੀ ਸ਼ਿਕਾਇਤ ‘ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਸਾਗਰ ਦੀ ਸ਼ਿਕਾਇਤ ਤੋਂ ਬਾਅਦ ਡੀਸੀ ਲੁਧਿਆਣਾ ਵਲੋਂ ਬਣਾਈ ਗਈ ਕਮੇਟੀ ਦੀ ਜਾਂਚ ਰਿਪੋਰਟ ’ਚ ਹਸਪਤਾਲ ਪ੍ਰਸ਼ਾਸਨ ਨੂੰ ਮੁਲਜ਼ਮ ਮੰਨਿਆ ਗਿਆ ਸੀ। ਸਾਗਰ ਵਰਮਾ ਦੀ ਸ਼ਿਕਾਇਤ ਤੋਂ ਬਾਅਦ ਡੀਸੀ ਵੱਲੋਂ ਬਣਾਈ ਗਈ ਕਮੇਟੀ ’ਚ ਏਡੀਸੀ (ਵਿਕਾਸ) ਤੋਂ ਇਲਾਵਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਹਤਿੰਦਰ ਕੌਰ ਤੇ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਸ਼ਾਮਲ ਸਨ।

Show More

Related Articles

Leave a Reply

Your email address will not be published. Required fields are marked *

Close