Canada

ਕੋਵਿਡ-19 ਟੈਸਟਿੰਗ ਅਤੇ ਲੱਛਣਾਂ ਦੀ ਜਾਂਚ ਦੇ ਲਈ ਉੱਤਰ-ਪੂਰਬੀ ਕੈਲਗਰੀ ਵਿਚ ਖੁੱਲ੍ਹਿਆ ਨਵਾਂ ਜਾਂਚ ਕੇਂਦਰ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਉੱਤਰ ਪੂਰਬੀ ਕੈਲਗਰੀ ਵਿਚ ਇਕ ਨਵਾਂ ਅਸਥਾਈ ਕੋਵਿਡ-19 ਟੈਸਟਿੰਗ ਅਤੇ ਜਾਂਚ ਕੇਂਦਰ ਖੁੱਲ੍ਹ ਰਿਹਾ ਹੈ। ਇਹ ਸਾਈਟ 36 ਸਟ੍ਰੀਟ ਇਨ ਈ. ਵਿਖੇ ਸ਼ੁੱਕਰਵਾਰ 30 ਅਪ੍ਰੈਲ ਨੂੰ ਖੁੱਲ੍ਹਣ ਜਾ ਰਹੀ ਹੈ । ਇਸ ਜਾਂਚ ਕੇਂਦਰ ਵਿਚ ਕੋਈ ਵੀ ਵਿਅਕਤੀ ਜਿਸ ਨੂੰ ਕੋਵਿਡ-19 ਦੇ ਲੱਛਣ ਮਹਿਸੂਸ ਹੋਣ ਪਹੁੰਚ ਕੇ ਆਪਣੀ ਜਾਂਚ ਅਤੇ ਟੈਸਟਿੰਗ ਕਰਵਾ ਸਕਦਾ ਹੈ। ਇਹ ਜਾਂਚ ਕੇਂਦਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਕੇਂਦਰ ਵਿਚ ਜਾਂਚ ਸਿਰਫ ਬੁੱਕ ਕੀਤੇ ਗਏ ਅਪਾਇੰਟਮੈਂਟ ਦੇ ਆਧਾਰ ’ਤੇ ਕੀਤੀ ਜਾਵੇਗੀ ਜੋ ਏ. ਐਚ. ਐਸ. ਦੀ ਵੈਬਸਾਈਟ ’ਤੇ ਜਾ ਕੇ ਜਾਂ ਫਿਰ 811 ’ਤੇ ਕਾਲ ਕਰਕੇ ਬੁੱਕ ਕੀਤਾ ਜਾ ਸਕਦਾ ਹੈ। ਇਸ ਕੇਂਦਰ ਵਿਚ ਜਾਂਚ ਲਈ ਜਾਣ ਵਾਲੇ ਆਪਣੇ ਨਾਲ ਹੈਲਥ ਕੈਨੇਡਾ ਦਾ ਫੋਟੋ ਪਛਾਣ ਪੱਤਰ ਨਾਲ ਲੈ ਕੇ ਜਾਣ ਅਤੇ ਮੂੰਹ ’ਤੇ ਮਾਸਕ ਪਹਿਨਣਾ ਅਤੇ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ।

Show More

Related Articles

Leave a Reply

Your email address will not be published. Required fields are marked *

Close