Canada

ਕੈਲਗਰੀ ਸਿੱਖਿਆ ਬੋਰਡ ਨੇ ਗ੍ਰੇਡ 7 ਤੋਂ 12 ਦੇ ਵਿਦਿਆਰਥੀਆਂ ਲਈ ਲਰਨਿੰਗ ਐਟ ਹੋਮ ਫਾਰਮੈਟ ਨੂੰ 17 ਮਈ ਤੱਕ ਵਧਾਉਣ ਦਾ ਕੀਤਾ ਫੈਸਲਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਸਿੱਖਿਆ ਬੋਰਡ ਨੇ ਐਲਾਨ ਕੀਤਾ ਹੈ ਕਿ ਅਲਬਰਟਾ ਐਜੂਕੇਸ਼ਨ ਨੇ ਗ੍ਰੇਡ 7 ਤੋਂ 12 ਦੇ ਵਿਦਿਆਰਥੀਆਂ ਲਈ ਐਟ ਹੋਮ ਲਰਨਿੰਗ ਫਾਰਮੈਟ ਨੂੰ 17 ਮਈ ਤੱਕ ਵਧਾਉਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਸੰਬੰਧੀ ਸਰਕਾਰੀ ਸਕੂਲਾਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਵੀ ਈਮੇਲ ਰਾਹੀਂ ਇਸ ਫੈਸਲੇ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ।
ਸੀ. ਬੀ. ਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਕੋਵਿਡ-19 ਦਾ ਖਤਰਾ ਸਾਡੀ ਕਮਿਊਨਿਟੀ ’ਤੇ ਅਜੇ ਵੀ ਮੰਡਰਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਇਸ ਤੋਂ ਬਚਾਉਣ ਦੇ ਲਈ ਇਹ ਫੈਸਲਾ ਲੈਣਾ ਬਹੁਤ ਜ਼ਰੂਰੀ ਹੈ। ਸੀ. ਬੀ. ਆਈ. ਨੇ ਕਿਹਾ ਕਿ ਕਿੰਡਰਗਾਰਟਨ ਤੋਂ ਗ੍ਰੇਡ 6, ਹੱਬ ਲਰਨਿੰਗ ਆਨਲਾਈਨ ਸਿਖਲਾਈ ਜਾਂ ਵਿਸ਼ੇਸ਼ ਕਲਾਸਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।
ਅਲਬਰਟਾ ਐਜੂਕੇਸ਼ਨ ਦਾ ਕਹਿਣਾ ਹੈ ਕਿ ਆਨਲਾਈਨ ਲਰਨਿੰਗ ਸਿਖਲਾਈ ਦਾ ਵਿਸਥਾਰ ਸੀ. ਸੀ. ਐਸ. ਡੀ. ਵਾਲੇ ਵਿਦਿਆਰਥੀਆਂ ’ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਲਾਸ ਵਿਚ ਸਿਖਲਾਈ ਦੇ ਮਹੱਤਵਪੂਰਨ ਲਾਭ ਹਨ ਅਤੇ ਇਹ ਬਹੁਤ ਸਾਰੇ ਵਿਦਿਆਰਥੀ, ਉਨਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਲਈ ਮੁਸ਼ਕਿਲ ਖਬਰ ਹੈ ਪਰ ਕੋਵਿਡ-19 ਦੇ ਖਤਰੇ ਨੂੰ ਦੇਖਦੇ ਹੋਏ ਵਿਦਿਆਰਥੀ, ਸਟਾਫ ਅਤੇ ਟੀਚਰਾਂ ਦੀ ਸੁਰੱਖਿਆ ਦੇ ਲਈ ਇਹ ਇਕ ਜ਼ਰੂਰੀ ਕਦਮ ਹੈ।

Show More

Related Articles

Leave a Reply

Your email address will not be published. Required fields are marked *

Close