Canada

 ਮੌਡਰਨਾ ਕੰਪਨੀ 6 ਮਹੀਨੇ ਤੋਂ ਲੈ ਕੇ 12 ਸਾਲ ਤੱਕ ਦੇ ਬੱਚਿਆਂ ’ਤੇ ਕੋਵਿਡ-19 ਵੈਕਸੀਨ ਦਾ ਮਨੁੱਖੀ ਪ੍ਰੀਖਣ ਸ਼ੁਰੂ ਕਰ ਦਿੱਤਾ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਮੌਡਰਨਾ ਕੰਪਨੀ 6 ਮਹੀਨੇ ਤੋਂ ਲੈ ਕੇ 12 ਸਾਲ ਤੱਕ ਦੇ ਬੱਚਿਆਂ ’ਤੇ ਕੋਵਿਡ-19 ਵੈਕਸੀਨ ਦਾ ਮਨੁੱਖੀ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਕੰਪਨੀ ਇਸ ਪ੍ਰੀਖਣ ’ਚ ਕੈਨੇਡਾ ਤੇ ਅਮਰੀਕਾ ਦੇ 6 ਹਜ਼ਾਰ 75 ਸਿਹਤ ਮੰਦ ਬੱਚਿਆਂ ਨੂੰ ਸ਼ਾਮਲ ਕਰੇਗੀ। ਇਸ ਤੋਂ ਪਹਿਲਾਂ ਉਸ ਨੇ ਵੈਕਸੀਨ ਦਾ ਮਨੁੱਖੀ ਪ੍ਰੀਖਣ 12 ਤੋਂ 17 ਸਾਲ ਤੱਕ ਦੇ ਬੱਚਿਆਂ ’ਤੇ ਕੀਤਾ ਹੈ, ਪਰ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਹੈ।
ਖੋਜਕਰਤਾ ਛੋਟੇ ਬੱਚਿਆਂ ਨਾਲ ਮਨੁੱਖੀ ਪ੍ਰੀਖਣ ਸ਼ੁਰੂ ਕਰਕੇ ਵੈਕਸੀਨ ਦਾ ਰਿਪਸਪੌਂਸ ਦੇਖਣਾ ਚਾਹੁੰਦੇ ਹਨ। ਮਨੁੱਖੀ ਪ੍ਰੀਖਣ ਵਿੱਚ ਸ਼ਾਮਲ ਹਰ ਬੱਚੇ ਨੂੰ 28 ਦਿਨਾਂ ਦੇ ਸਮੇਂ ਦੌਰਾਨ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਜਿਵੇਂ ਕਿ ਮੌਜੂਦਾ ਸਮੇਂ ਵੱਡੀ ਉਮਰ ਦੇ ਲੋਕਾਂ ਨੂੰ ਖੁਰਾਕ ਦਿੱਤੀ ਜਾ ਰਹੀ ਹੈ। ਮੌਡਰਨਾ ਨੇ ਆਪਣੀ ਖੋਜ ਦੋ ਹਿੱਸਿਆਂ ਵਿੱਚ ਕਰਨ ਦੀ ਗੱਲ ਕਹੀ ਹੈ। ਪਹਿਲੇ ਹਿੱਸੇ ਵਿੱਚ 2 ਤੋਂ 12 ਸਾਲ ਤੱਕ ਦੇ ਬੱਚੇ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ।
ਕੰਪਨੀ ਨੇ ਕਿਹਾ ਹਰ ਖੁਰਾਕ 50 ਜਾਂ 100 ਮਾਈਕ੍ਰੋਗ੍ਰਾਮ ਹੋਵੇਗੀ। ਜਦਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 25, 50 ਜਾਂ 100 ਮਾਈਕ੍ਰੋਗ੍ਰਾਮ ਦੀ ਖੁਰਾਕ ਦਿੱਤੀ ਜਾ ਸਕਦੀ ਹੈ। ਪ੍ਰੀਖਣ ਦੇ ਦੂਜੇ ਪੜਾਅ ਵਿੱਚ ਚੋਣਵੀਂ ਖੁਰਾਕ ਬੱਚਿਆਂ ਨੂੰ ਦਿੱਤੀ ਜਾਵੇਗੀ। ਖੋਜਕਰਤਾ ਵੈਕਸੀਨ ਦੇ ਅਸਰ ਨੂੰ ਜਾਂਚਣ ਲਈ ਦੂਜੇ ਟੀਕਾਕਰਨ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਇੱਕ ਸਾਲ ਤੱਕ ਨਿਗਰਾਨੀ ’ਚ ਰੱਖਣਗੇ। ਉਸ ਤੋਂ ਬਾਅਦ ਅੰਤਮ ਵਿਸ਼ਲੇਸ਼ਣ ਇਸ ਗੱਲ ਦਾ ਪਤਾ ਲਾਉਣ ਲਈ ਕੀਤਾ ਜਾਵੇਗਾ ਕਿ ਸਭ ਤੋਂ ਚੰਗੀ ਖੁਰਾਕ ਹਰ ਗਰੁੱਪ ਦੇ ਲਈ ਕੀ ਹੋਵੇ।

Show More

Related Articles

Leave a Reply

Your email address will not be published. Required fields are marked *

Close