Canada

ਕੈਨੇਡਾ ਵਿਚ ਚੋਣਾਂ ਦੀ ਸੰਭਾਵਨਾ ਹੋਈ ਤੇਜ਼

ਐਡਮੰਟਨ(ਦੇਸ ਪੰਜਾਬ ਟਾਈਮਜ਼)-  ਕੈਨੇਡਾ ਦੀ ਸਿਆਸਤ ਵਿਚ ਚੋਣਾਂ ਦੀ ਸੰਭਾਵਨਾ ਬੜੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਹੁਣ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਵਿਚ ਚੋਣਾਂ ਕਿਸੇ ਵੀ ਪਲ ਹੋ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਫੈਸਲਾ ਕਰ ਲਿਆ ਹੈ ਕਿ ਚੋਣਾਂ 7 ਜਾਂ 14 ਜੂਨ ਨੂੰ ਕਰਵਾਉਣ ਲਈ ਢੁਕਵਾਂ ਸਮਾਂ ਹੈ ਕਿਉਂਕਿ ਜੂਨ ਦੇ ਅਖੀਰ ਤੱਕ ਕੈਨੇਡੀਅਨਾਂ ਨੂੰ ਦਿੱਤੇ ਜਾ ਰਹੇ ਬੈਨੀਫਿਟ ਖਤਮ ਹੋਣ ਵਾਲੇ ਹਨ ਤੇ ਲਿਬਰਲ ਪਾਰਟੀ ਦੀ ਲੋਕਾਂ ਵਿਚ ਲੋਕ ਪ੍ਰਿਅਤਾ ਵਧੀ ਹੈ ਅਤੇ ਕੋਵਿਡ 19 ਦੀ ਵੈਕਸੀਨ ਮਾਰਚ ਤੇ ਅਪ੍ਰੈਲ ਵਿਚ ਵੱਡੀ ਮਾਤਰਾ ਵਿਚ ਕੈਨੇਡਾ ਪਹੁੰਚ ਜਾਵੇਗੀ ਤੇ ਜਿਸ ਨਾਲ ਲੋਕ ਕਿਸੇ ਹੱਦ ਤੱਕ ਕਰੋਨਾ ਤੋਂ ਜੂਨ ਤੱਕ ਛੁਟਕਾਰਾ ਪਾ ਸਕਣਗੇ।

Show More

Related Articles

Leave a Reply

Your email address will not be published. Required fields are marked *

Close