Canada
ਦੁਨੀਆ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11 ਕਰੋੜ 40 ਲੱਖ ਤੋਂ ਟੱਪੀ
ਔਟਵਾ- ਦੁਨੀਆ ਭਰ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਸਥਿਤੀ ਇਹ ਬਣੀ ਹੋਈ ਹੈ ਕਿ ਦੁਨੀਆ ਭਰ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11 ਕਰੋੜ 40 ਲੱਖ ਤੋਂ ਟੱਪ ਗਈ ਹੈ ਅਤੇ ਬਹੁਤ ਸਾਰੇ ਵੱ ਡੇ ਸ਼ਹਿਰਾਂ ’ਚ ਲਾਕਡਾਊਨ ਲੱਗ ਚੁੱਕਾ ਹੈ। 25 ਲੱਖ 31 ਹਜ਼ਾਰ ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਵੀ ਹੋ ਗਈ ਹੈ। ਦੁਨੀਆ ਭਰ ’ਚ ਕੋਰੋਨਾ ਮਹਾਮਾਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।ਸਥਿਤੀ ਇਸ ਤਰ੍ਹਾਂ ਬਣ ਗਈ ਹੈ ਕਿ ਹੁਣ ਤੱਕ ਦੁਨੀਆ ਭਰ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 11 ਕਰੋੜ 40 ਲੱਖ ਤੋਂ ਪਾਰ ਹੋ ਗਈ ਹੈ। ਮਹਾਮਾਰੀ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਅਤੇ ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਹੈ।ਹਾਲਾਂਕਿ ਸਾਰੇ ਮੁਲਕਾਂ ਤੱਕ ਕੋਰੋਨਾ ਵੈਕਸੀਨ ਪੁੱਜ ਚੁੱਕੀ ਹੈ ਪਰ ਸਰਕਰਾਂ ਵੱਲੋਂ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੇ ਲੋਕਾਂ ਨੂੰ ਹੁਕਮ ਦਿੱਤੇ ਜਾ ਰਹੇ ਨੇ। ਕਈ ਮੁਲਕਾਂ ’ਚ ਅਜੇ ਵੀ ਪਾਬੰਦੀਆਂ ਲੱਗੀਆਂ ਹੋਈਆਂ ਹਨ।ਭੀੜ ਨਾ ਕਰਨ ਅਤੇ ਇਕੋ ਥਾਂ ਤੇ ਜ਼ਿਆਦਾ ਲੋਕਾਂ ਦੇ ਇਕੱਠ ਕਰਨ ਤੋਂ ਅਜੇ ਵੀ ਮਨਾਹੀ ਹੈ। ਸਾਰੇ ਮੁਲਕਾਂ ’ਚ ਅਜੇ ਵੀ ਮਾਸਕ ਲਾਉਣਾ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨਾ ਲਾਜ਼ਮੀ ਹੈ। ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ’ਚ ਮੁੜ ਲਾਕਡਾਊਨ ਲੱਗ ਗਿਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਨੇ ਕਿਹਾ ਕਿ ਆਕਲੈਂਡ ਤੋਂ ਇਲਾਵਾ ਬਾਕੀ ਹਿੱਸਿਆਂ ਨੂੰ ਸ਼੍ਰੇਣੀ 2 ਦੀਆਂ ਪਾਬੰਦੀਆਂ ’ਚ ਰੱਖਿਆ ਜਾਵੇਗਾ। ਅਜਿਹੇ ਵਿਚ ਸਰਵਜਨਕ ਸਮਾਗਮਾਂ ਨੂੰ ਸੀਮਤ ਕਰਨ ਦੀ ਯੋਜਨਾ ਹੈ।