Canada

ਕੈਨੇਡਾ ’ਚ ਟਰੱਕ ਪਲਟਣ ਕਾਰਨ ਸੰਗਰੂਰ ਦੇ ਨੌਜਵਾਨ ਦੀ ਮੌਤ

ਟੋਰਾਂਟੋ-  ਸੰਗਰੂਰ ਦੇ ਇੱਕ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਪੜ੍ਹਾਈ ਲਈ ਵਿਦੇਸ਼ ਗਏ ਉਨ੍ਹਾਂ ਦੇ ਇਕਲੌਤੇ ਪੁੱਤ ਗੁਰਸਿਮਰਤ ਦੀ ਕੈਨੇਡਾ ਵਿੱਚ ਮੌਤ ਹੋ ਗਈ। ਉਹ 2017 ਵਿੱਚ ਕੈਨੇਡਾ ਗਿਆ ਸੀ ਤੇ ਹੁਣ ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਅਤੇ ਸਰਕਾਰ ਨੇ ਉਸ ਵਰਕ ਪਰਮਿਟ ਦੇ ਦਿੱਤਾ ਸੀ।
ਗੁਰਸਿਮਰਤ ਪਹਿਲਾਂ ਟੋਰਾਂਟੋ ’ਚ ਰਹਿੰਦਾ ਸੀ ਤੇ ਹੁਣ ਵਿਨੀਪੈੱਗ ਚਲਾ ਗਿਆ ਸੀ, ਪਰ ਉਹ ਟਰੱਕ ਚਲਾਉਣ ਦਾ ਕੰਮ ਟੋਰਾਂਟੋ ’ਚ ਹੀ ਕਰਦਾ ਸੀ। ਗੁਰਸਿਮਰਤ ਦੇ ਚਾਚਾ ਕਰਮਜੀਤ ਨੇ ਦੱਸਿਆ ਕਿ ਉਹ ਉਸ ਦੇ ਪੁੱਤਰ ਦੇ ਨਾਲ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਗੁਰਸਿਮਰਤ ਟੋਰਾਂਟੋ ’ਚ ਕੰਮ ਪੂਰਾ ਕਰਨ ਮਗਰੋਂ ਆਪਣੇ ਟਰੱਕ ਰਾਹੀਂ ਆਪਣੇ ਘਰ ਵਿਨੀਪੈੱਗ ਜਾ ਰਿਹਾ ਸੀ। ਭਾਰੀ ਬਰਫ਼ਬਾਰੀ ਹੋਣ ਕਾਰਨ ਉਸ ਦਾ ਟਰੱਕ ਬਰਫ਼ ਵਿੱਚ ਪਲਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਕੰਪਨੀ ਨੇ ਗੁਰਸਿਮਰਤ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਕਰਮਜੀਤ ਨੇ ਦੱਸਿਆ ਕਿ ਉਸ ਦੇ ਭਤੀਜੇ ਗੁਰਸਿਮਰਤ ਦੀ ਉਮਰ ਅਜੇ ਸਿਰਫ਼ 24 ਸਾਲ ਸੀ ਤੇ ਪੜ੍ਹਾਈ ਪੂਰੀ ਹੋਣ ਮਗਰੋਂ ਕੈਨੇਡਾ ਸਰਕਾਰ ਹੁਣ ਉਸ ਨੂੰ ਵਰਕ ਪਰਮਿਟ ਦੇ ਦਿੱਤਾ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Show More

Related Articles

Leave a Reply

Your email address will not be published. Required fields are marked *

Close