Entertainment

ਸਿਨੇਮੇ ‘ਚ ਰਿਲੀਜ਼ ਹੋਵੇਗੀ ਅਕਸ਼ੇ ਦੀ ‘ਲਕਸ਼ਮੀ ਬੰਬ’

ਅਕਸ਼ੇ ਕੁਮਾਰ ਦੀ ਫਿਲਮ ਲਕਸ਼ਮੀ ਬੰਬ ਨੂੰ ਲੈ ਕੇ ਜ਼ਬਰਦਸਤ ਬਜ਼ ਬਣਿਆ ਦਿੱਖ ਰਿਹਾ ਹੈ। ਜਿਸ ਫਿਲਮ ਨੂੰ ਪਹਿਲਾਂ ਵੱਡੇ ਪਰਦੇ ਤੇ ਰਿਲੀਜ਼ ਕਰਨ ਦੀ ਤਿਆਰੀ ਸੀ, ਹੁਣ ਕਰੋਨਾ ਕਾਲ ‘ਚ ਉਸ ਨੂੰ ਓ.ਟੀ.ਟੀ. ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਪਰ ਦੀਵਾਲੀ ਦੇ ਮੌਕੇ ‘ਤੇ ਅਕਸ਼ੇ ਦੀ ਫਿਲਮ ਫੈਨਸ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਅਜਿਹੇ ‘ਚ ਹਰ ਕੋਈ ਸਿਰਫ ਫਿਲਮ ਦੇਖਣ ਨੂੰ ਉਤਸੁਕਤਾ ਨਾਲ ਇੰਤਜਾਰ ਕਰਰਿਹਾ ਹੈ।ਹੁਣਖਬਰ ਆ ਰਹੀ ਹੈ ਕਿ ਹਿੰਦੁਸਤਾਨ ‘ਚ ਤਾਂ ਅਕਸ਼ੇ ਦੀ ਲਕਸ਼ਮੀ ਬੰਬ ਸਿਨੇਮੇ ‘ਚ ਰਿਲੀਜ਼ ਨਹੀਂ ਹੋਵੇਗੀ,ਪਰ ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਯੂ.ਏ.ਈ. ਵਰਗੇ ਦੇਸ਼ਾਂ ‘ਚ ਦਰਸ਼ਕਾਂ ਨੂੰ ਇਹ ਫਿਲਮ ਵੱਡੇਪਰਦੇ ‘ਤੇ ਦੇਖਣ ਦਾ ਮੌਕਾ ਮਿਲੇਗਾ। 9 ਨਵੰਬਰ ਨੂੰ ਲਕਸ਼ਮੀ ਬੰਬ ਨੂੰ ਇਨ੍ਹਾਂ ਸਿਨੇਮਿਆਂ ‘ਚ ਰਿਲੀਜ਼ਕੀਤਾ ਜਾਵੇਗਾ।ਤਰਣ ਆਦਰਸ਼ ਨੇ ਸੋਸ਼ਲ ਮੀਡੀਆ ઠ’ਤੇਜਾਣਕਾਰੀ ਦਿੱਤੀ ਹੈ ਕਿ ਅਜਿਹੇ ਵਿੱਚ ਫਿਲਮ ਨੂੰ ਵੱਡੇ ਲੈਵਲ ਤੇ ਰਿਲੀਜ਼ ਕਰਨ ਦੀ ਤਿਆਰੀ ਕਰ ਲਈਗਈ ਹੈ। 9 ਨਵੰਬਰ ਨੂੰ ਹੀ ਦੇਸ਼ ‘ਚ ਡਿਜ਼ਨੀ ਹਾਟਸਟਾਰ ‘ਤੇ ਦਰਸ਼ਕ ਫਿਲਮ ਦਾ ਮਜ਼ਾ ਲੈ ਸਕਣਗੇ।

Show More

Related Articles

Leave a Reply

Your email address will not be published. Required fields are marked *

Close