National

ਚਾਰਧਾਮ ਯਾਤਰਾ ਸ਼ੁਰੂ , ਕੇਦਾਰਨਾਥ ਤੇ ਯਮੁਨੋਤਰੀ ਦੇ ਖੁੱਲ੍ਹੇ ਕਪਾਟ

ਉੱਤਰਾਖੰਡ ਦੀ ਚਾਰਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਦਾਰਨਾਥ ਦੇ ਦਰਵਾਜ਼ੇ ਸਵੇਰੇ 6:55 ਵਜੇ ਅਤੇ ਯਮੁਨੋਤਰੀ ਦੇ ਦਰਵਾਜ਼ੇ ਸਵੇਰੇ 10:29 ਵਜੇ ਖੋਲ੍ਹੇ ਗਏ ਸਨ। ਗੰਗੋਤਰੀ ਧਾਮ ਦੇ ਦਰਵਾਜ਼ੇ ਦੁਪਹਿਰ 12:25 ਵਜੇ ਖੋਲ੍ਹੇ ਜਾਣਗੇ। ਜਦੋਂ ਕਿ ਬਦਰੀਨਾਥ ਮੰਦਰ ‘ਚ ਦਰਸ਼ਨ 12 ਮਈ ਤੋਂ ਸ਼ੁਰੂ ਹੋਣਗੇ। ਕੇਦਾਰਨਾਥ ਦੇ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਸੀਐਮ ਪੁਸ਼ਕਰ ਸਿੰਘ ਧਾਮੀ ਆਪਣੀ ਪਤਨੀ ਨਾਲ ਦਰਸ਼ਨਾਂ ਲਈ ਪਹੁੰਚੇ। ਇੱਥੇ ਪਹਿਲੇ ਦਿਨ ਹਜ਼ਾਰਾਂ ਲੋਕਾਂ ਦੀ ਭੀੜ ਕਾਰਨ ਹਫੜਾ-ਦਫੜੀ ਮੱਚ ਗਈ।

ਇਨ੍ਹਾਂ ਚਾਰ ਧਾਮਾਂ ‘ਤੇ ਦਿਨ ਦਾ ਤਾਪਮਾਨ 0 ਤੋਂ 3 ਡਿਗਰੀ ਦਰਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਤ ਨੂੰ ਪਾਰਾ ਮਾਈਨਸ ਤੱਕ ਪਹੁੰਚ ਰਿਹਾ ਹੈ। ਇਸ ਦੇ ਬਾਵਜੂਦ ਕਰੀਬ 10 ਹਜ਼ਾਰ ਸ਼ਰਧਾਲੂ ਕੇਦਾਰਨਾਥ ਧਾਮ ਤੋਂ 16 ਕਿਲੋਮੀਟਰ ਪਹਿਲਾਂ ਗੌਰੀਕੁੰਡ ਪਹੁੰਚ ਚੁੱਕੇ ਹਨ।ਪਿਛਲੇ ਸਾਲ ਇਹ ਅੰਕੜਾ 7 ਤੋਂ 8 ਹਜ਼ਾਰ ਦੇ ਵਿਚਕਾਰ ਸੀ। ਇੱਥੇ ਕਰੀਬ 1500 ਕਮਰੇ ਹਨ, ਜੋ ਕਿ ਭਰੇ ਹੋਏ ਹਨ। ਰਜਿਸਟਰਡ 5,545 ਖੱਚਰਾਂ ਨੂੰ ਬੁੱਕ ਕੀਤਾ ਗਿਆ ਹੈ। 15 ਹਜ਼ਾਰ ਤੋਂ ਵੱਧ ਯਾਤਰੀ ਹਰਿਦੁਆਰ ਅਤੇ ਰਿਸ਼ੀਕੇਸ਼ ਪਹੁੰਚ ਚੁੱਕੇ ਹਨ। ਹੁਣ ਤੱਕ 22.15 ਲੱਖ ਤੋਂ ਵੱਧ ਸ਼ਰਧਾਲੂ ਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਪਿਛਲੇ ਸਾਲ ਰਿਕਾਰਡ 55 ਲੱਖ ਲੋਕਾਂ ਨੇ ਦੌਰਾ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close