Punjab

ਕੈਪਟਨ ਅਮਰਿੰਦਰ ਸਿੰਘ ਨੇ ਮੈਰਿਜ ਪੈਲੇਸ, ਹੋਟਲ, ਬਾਰ ਅਤੇ ਰੈਸਟੋਰੈਂਟ ਮਾਲਕਾਂ ਨੂੰ ਦਿੱਤੀ ਵੱਡੀ ਰਾਹਤ

ਪੰਜਾਬ ਸਰਕਾਰ ਨੇ ਮੰਤਰੀ ਮੰਡਲ ‘ਚ ਸੂਬੇ ਦੇ ਬਾਰ, ਮੈਰਿਜ ਪੈਲੇਸ, ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੰਤਰੀ ਮੰਡਲ ਨੇ ਇਨ੍ਹਾਂ ਦੀ ਸਾਲਾਨਾ ਲਾਇਸੰਸ ਫੀਸ ਅਤੇ ਅਨੁਮਾਨਤ ਫੀਸ ਮੁਆਫ਼ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬੇ ਦੇ ਖ਼ਜ਼ਾਨੇ ‘ਤੇ ਸਾਲਾਨਾ 1705. 50 ਲੱਖ ਰੁਪਏ ਦਾ ਸਲਾਨਾ ਵਿੱਤੀ ਬੋਝ ਪਵੇਗਾ। ਮੰਤਰੀ ਮੰਡਲ ਦੀ ਸਿਫਾਰਸ਼ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੀਸ ਮੁਆਫ਼ੀ ਦੇ ਫੈਸਲੇ ‘ਤੇ ਆਖਰੀ ਮੋਹਰ ਲਗਾਈ। ਮੁੱਖ ਮੰਤਰੀ ਨੇ ਦੱਸਿਆ ਕਿ 1 ਅਪ੍ਰੈਲ ਤੋਂ ਲੈ ਕੇ 30 ਸਤੰਬਰ ਤੱਕ ਹੋਟਲਾਂ ਅਤੇ ਰੈਸਟੋਰੈਂਟਾਂ ਦੇ 1065 ਬਾਰਾਂ ਦੀ ਸਾਲਾਨਾ ਲਾਈਸੈਂਸ ਫੀਸ 50 ਫੀਸਦੀ ਮੁਆਫ਼ ਕੀਤੇ ਜਾਣ ਨਾਲ ਖ਼ਜ਼ਾਨੇ ‘ਤੇ 1355.50 ਲੱਕ ਰੁਪਏ ਦਾ ਵਿੱਤੀ ਬੋਝ ਪਵੇਗਾ। ਜੋ ਕਿ 2020-21 ਦੇ ਲਈ ੩ ਦਾ ਅੱਧਾ ਹੈ। ਇਸ ਤਰ੍ਹਾਂ ਹੀ ਇਸ ਸਮੇਂ ਦੇ ਕੁੱਲ 2324 ਲਾਇਸੈਂਸ ਪ੍ਰਾਪਤ ਮੈਰਿਜ ਪੈਲਸਾਂ ਦੇ ਸਬੰਧ ‘ਚ ਇਹ ਵਿੱਤੀ ਬੋਝ 350 ਲੱਖ ਦਾ ਹੋਵੇਗਾ। ਜੋ ਕਿਸਾਨ 2020-21 ਦਾ ਅੱਧਾ ਹਿੱਸਾ ਹੋਵੇਗਾ। ਇਥੇ ਤੱਕ ਬਾਰਾਂ ਦੇ ਲਾਇਸੈਂਸਾਂ ਦੀ ਅੱਗੇ ਵਾਲੀ ਤਿਮਾਹੀ ੩ ਫੀਸ ਮੁਆਫ਼ ਕਰਨ ਦਾ ਸਵਾਲ ਹੈ ਤਾਂ ਇਸ ਵਿੱਚ ਵਿੱਤੀ ਬੋਝ ਦੀ ਕੋਈ ਗੁੰਜਾਇਸ਼ ਨਹੀਂ ਹੈ, ਕਿਉਂਕਿ ਫੀਸ ਮੁਆਫ਼ੀ ਦਾ ਅਨੁਮਾਨ ਸਿਰਫ਼ ੩ ਤੌਰ ਤੇ ਇਕੱਠੀ ਕੀਤੀ ਗਈ ਫੀਸ ਸਬੰਧੀ ਹੀ ਲਗਾਇਆ ਜਾ ਸਕਦਾ ਹੈ, ਜੋ ਕਿ ਐਡਜਸਟ ਹੋਣ ਯੋਗ ਹੈ। ਹੁਣ ਫੀਸ ਇਕੱਠੀ ਕੀਤੇ ਜਾਣ ‘ਤੇ ਬਾਰਾਂ ਵਲੋਂ ਖਰੀਦ ਕੀਤੇ ਜਾਣ ਤੱਕ ਅੱਗੇ ਕਰਨ ਦਾ ਪ੍ਰਸਤਾਵ ਹੈ।

Show More

Related Articles

Leave a Reply

Your email address will not be published. Required fields are marked *

Close