National

ਬਾਬਰੀ ਮਸਜਿਦ ਕੇਸ ‘ਚ ਅਡਵਾਨੀ, ਜੋਸ਼ੀ, ਉਮਾ ਭਾਰਤੀ ਸਮੇਤ ਸਾਰੇ ਦੋਸ਼ੀ ਬਰੀ

ਅਯੁੱਧਿਆ ‘ਚ 6 ਦਸੰਬਰ 1992 ਨੂੰ ਢਾਹੀ ਗਈ ਬਾਬਰੀ ਮਸਜਿਦ ਦੇ ਮਾਮਲੇ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਅੱਜ ਫੈਸਲਾ ਸੁਣਾਇਆ। ਇਸ ਮਾਮਲੇ ‘ਚ ਭਾਜਪਾ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਉਮਾ ਭਾਰਤੀ, ਵਿਨੈ ਕਟਿਆਰ ਸਮੇਤ ਸਾਰੇ 32 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। 28 ਸਾਲ ਤੱਕ ਚਲੀ ਸੁਣਵਾਈ ਤੋਂ ਬਾਅਦ ਬਾਬਰੀ ਮਸਜਿਦ ਢਾਹੁਣ ਦੇ ਅਪਰਾਧਿਕ ਮਾਮਲੇ ‘ਚ ਫੈਸਲਾ ਸੁਣਾਉਣ ਲਈ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਐਸ.ਕੇ. ਯਾਦਵ ਨੇ ਸਾਰੇ ਦੋਸ਼ੀਆਂ ਨੂੰ ਅੱਜ ਤਲਬ ਕੀਤਾ ਸੀ। ਹਾਲਾਂਕਿ ਕਈ ਦੋਸ਼ੀ ਅੱਜ ਅਦਾਲਤ ‘ਚ ਪੇਸ਼ ਨਹੀਂ ਹੋਏ। ਉਥੇ ਹੀ ਫੈਸਲੇ ਨੂੰ ਲੈ ਕੇ ਰਾਮਨਗਰੀ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close