Punjab

ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਪਟਿਆਲਾ (ਹਰਜਿੰਦਰ ਛਾਬੜਾ)- ਕਸਬਾ ਭਦੌੜ ਦੇ ਪੱਤੀ ਦੀਪ ਸਿੰਘ ਏ ਤੇ ਪੱਤੀ ਦੀਪ ਸਿੰਘ ਬੀ ਦੇ ਪਟਵਾਰਖਾਨੇ ਵਿਚ ਚਾਰ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਪਟਿਆਲਾ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਸੁਦਰਸ਼ਨ ਕੁਮਾਰ ਸੈਣੀ ਨੇ ਦੱਸਿਆ ਕਿ ਗੁਰਨਾਮ ਸਿੰਘ ਵਾਸੀ ਸ਼ੇਰਗੜ੍ਹ ਦੀ ਜ਼ਮੀਨ ਭਦੌੜ ਦੇ ਪੱਤੀ ਦੀਪ ਸਿੰਘ ਏ, ਪੱਤੀ ਦੀਪ ਸਿੰਘ ਬੀ, ਪੱਤੀ ਮੋਹਰ ਸਿੰਘ ਤੇ ਜੰਗੀਆਣੇ ਵਿਚ ਹੈ।

ਉਸ ਨੇ ਆਪਣੀ ਜ਼ਮੀਨ ਦਾ ‘ਓ’ ਨਕਸ਼ਾ ਬਣਵਾਉਣਾ ਸੀ, ਇਸ ਲਈ ਪਟਵਾਰੀ ਪਿ੍ਤਪਾਲ ਸਿੰਘ ਨੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਤੇ ਸੌਦਾ ਚਾਰ ਹਜ਼ਾਰ ਰੁਪਏ ਵਿਚ ਤੈਅ ਹੋ ਗਿਆ। ਇਸ ਬਾਰੇ ਸ਼ਿਕਾਇਤ ਗੁਰਨਾਮ ਸਿੰਘ ਨੇ ਵਿਜੀਲੈਂਸ ਵਿਭਾਗ ਨੂੰ ਦਿੱਤੀ ਸੀ, ਜਿਸ ਤਹਿਤ ਗੁਰਨਾਮ ਸਿੰਘ ਵਿਜੀਲੈਂਸ ਟੀਮ ਨੂੰ ਨਾਲ ਲੈ ਕੇ ਪਟਵਾਰਖਾਨੇ ਪੁੱਜਾ ਤੇ ਚਾਰ ਹਜ਼ਾਰ ਰੁਪਏ ਪਟਵਾਰੀ ਪਿ੍ਤਪਾਲ ਸਿੰਘ ਪਿਰਥੀ ਨੂੰ ਫੜਾਏ, ਇਸ ਮਗਰੋਂ ਵਿਜੀਲੈਂਸ ਟੀਮ ਨੇ ਪਟਵਾਰੀ ਨੂੰ ਰੰਗੇ ਹੱਥੀਂ ਫੜ ਲਿਆ। ਇੰਸਪੈਕਟਰ ਸੁਦਰਸ਼ਨ ਕੁਮਾਰ ਸੈਣੀ ਨੇ ਦੱਸਿਆ ਕਿ ਮੁਕੱਦਮਾ ਨੰਬਰ 6 ਅੰਡਰ ਸੈਕਸ਼ਨ 7 ਪੀਸੀ ਐਕਟ ਈਐਸ 2018 ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮੌਕੇ ਇੰਸਪੈਕਟਰ ਸੁਦਰਸ਼ਨ ਸਿੰਘ, ਸੁਦਰਸ਼ਨ ਕੁਮਾਰ ਸੈਣੀ, ਕਰਨਜੀਤ ਕੌਰ, ਕਰਨਜੀਤ ਸਿੰਘ, ਏਐੱਸਆਈ ਗੁਰਪ੍ਰੀਤ ਸਿੰਘ, ਏਐੱਸਆਈ ਕਿ੍ਸ਼ਨ ਸਿੰਘ, ਡਾ. ਕਮਲਜੀਤ ਸਿੰਘ ਤੋਂ ਇਲਾਵਾ ਸ਼ਿਕਾਇਤਕਰਤਾ ਗੁਰਨਾਮ ਸਿੰਘ ਹਾਜ਼ਰ ਸੀ।

Show More

Related Articles

Leave a Reply

Your email address will not be published. Required fields are marked *

Close