International

ਸੰਯੁਕਤ ਰਾਸ਼ਟਰ ਤੋਂ ਨੇਤਾਵਾਂ ਨੇ ਕਿਹਾ – ਜੇਕਰ ਵਾਇਰਸ ਸਾਡੀ ਜਾਨ ਨਹੀਂ ਲੈਂਦਾ, ਤਾਂ ਜਲਵਾਯੂ ਪਰਿਵਰਤਨ ਮਾਰ ਦਏਗਾ

ਵਿਸ਼ਵ ਦੇ ਕੁੱਝ ਨੇਤਾਵਾਂ ਨੇ ਇਸ ਹਫਤੇ ਸੰਯੁਕਤ ਰਾਸ਼ਟਰ ਦੀ ਸਾਲਾਨਾ ਬੈਠਕ ‘ਚ ਚੇਤਾਵਨੀ ਦਿੱਤੀ ਕਿ ਜੇਕਰ ਕੋਵਿਡ-19 ਸਾਡੀ ਜਾਨ ਨਹੀਂ ਲੈਂਦਾ ਹੈ ਤਾਂ ਜਲਵਾਯੂ ਪਰਿਵਰਤਨ ਸਾਨੂੰ ਮਾਰ ਦਏਗਾ। ਸਾਈਬੇਰਿਆ ‘ਚ ਇਸ ਸਾਲ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਅਤੇ ਗ੍ਰੀਨਲੈਂਡ ਅਤੇ ਕਨੇਡਾ ‘ਚ ਗਲੇਸ਼ੀਅਰ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਸਮੁੰਦਰ ‘ਚ ਮਿਲ ਗਿਆ ਹੈ। ਅਜਿਹੀ ਸਥਿਤੀ ਵਿੱਚ ਵੱਖ ਵੱਖ ਦੇਸ਼ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੌਸਮ ਵਿੱਚ ਤਬਦੀਲੀ ਲਈ ਕੋਈ ਟੀਕਾ ਨਹੀਂ ਹੈ। ਫਿਜੀ ਪ੍ਰਧਾਨ ਮੰਤਰੀ ਫਰੈਂਕ ਬੈਨਮਾਰਾਮਾ ਨੇ ਅਮਰੀਕਾ ਦੇ ਜੰਗਲਾਂ ਵਿਚ ਲੱਗੀ ਅੱਗ ਦਾ ਜ਼ਿਕਰ ਕਰਦਿਆਂ ਕਿਹਾ, ਅਸੀਂ ਵਾਤਾਵਰਣ ਦੇ ਵਿਨਾਸ਼ ਦਾ ਇੱਕ ਨਮੂਨਾ ਵੇਖ ਰਹੇ ਹਾਂ ਉਸਨੇ ਕਿਹਾ ਕਿ ਗ੍ਰੀਨਲੈਂਡ ਵਿੱਚ ਗਲੇਸ਼ੀਅਰ ਦਾ ਇੱਕ ਵੱਡਾ ਟੁਕੜਾ ਟੁੱਟ ਕੇ ਸਮੁੰਦਰ ਵਿੱਚ ਮਿਲ ਗਿਆ ਹੈ, ਉਹ ਬਹੁਤ ਸਾਰੇ ਦੇਸ਼ਾਂ ਦੇ ਦੇ ਆਕਾਰ ਤੋਂ ਵੱਡਾ ਸੀ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਵਿਸ਼ਵ ਜਲਵਾਯੂ ਸੰਮੇਲਨ 2021 ਦੇ ਅੰਤ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਛੋਟੇ ਦੇਸ਼ਾਂ ਦੇ ਗਠਬੰਧਨ ਅਤੇ ਅਲਪ ਵਿਕਸਿਤ ਦੇਸ਼ਾਂ ਦੇ ਸਮੂਹ ਨੇ ਕਿਹਾ, ਜੇਕਰ ਦੁਨੀਆਂ ਆਪਣੀ ਮੌਜੂਦਾ ਤਰਜ਼ ‘ਤੇ ਚਲਦੀ ਰਹੀ ਤਾਂ ਅਗਲੇ 75 ਸਾਲਾਂ ‘ਚ ਕਈ ਮੈਂਬਰ ਦੇਸ਼ ਸੰਯੁਕਤ ਰਾਸ਼ਟਰ ‘ਚ ਨਹੀਂ ਦਿਸਣਗੇ।

Show More

Related Articles

Leave a Reply

Your email address will not be published. Required fields are marked *

Close