International

ਚੋਣਾਂ ਨਿਰਪੱਖ ਹੋਈਆਂ ਅਤੇ ਰੂਸ ਦੂਰ ਰਿਹਾ ਤਾਂ ਟਰੰਪ ਨਹੀਂ ਜਿੱਤੇਗਾ : ਪ੍ਰੋ. ਲੀਸ਼ਟਮਾਨ

ਜੇਕਰ ਅਮਰੀਕੀ ਚੋਣਾਂ ਨਿਰਪੱਖ ਹੁੰਦੀਆਂ ਹਨ ਅਤੇ ਰੂਸ ਦਖ਼ਲ-ਅੰਦਾਜ਼ੀ ਨਹੀਂ ਕਰਦਾ ਤਾਂ ਡਾਨਲਡ ਟਰੰਪ ਪੱਕਾ ਹਾਰਨਗੇ। ਇਹ ਕਹਿਣਾ ਹੈ ਵਾਸ਼ਿੰਗਟਨ ਡੀ.ਸੀ. ਸਥਿਤ ਅਮਰੀਕੀ ਵਿਸ਼ਵ ਵਿਦਿਆਲੇ ‘ਚ ਇਤਿਹਾਸ ਦੇ ਪ੍ਰੋਫੈਸਰ ਐਲਨ ਲੀਸ਼ਟਮਾਨ ਦਾ। ਉਹ 40 ਸਾਲ ਤੋਂ ਅਮਰੀਕੀ ਚੋਣਾਂ ‘ਤੇ ਸਟੀਕ ਭਵਿੱਖਬਾਣੀ ਕਰ ਰਹੇ ਹਨ। “ਦ ਕੇਸ ਫਾਰ ਇਮਪੀਚਮੈਂਟ” ਸਮੇਤ 11 ਕਿਤਾਬਾਂ ਲਿਖ ਚੁੱਕੇ ਹਨ। ਪ੍ਰੋ: ਲੀਸ਼ਟਮਾਨ ਨਾਲ ਰਿਤੇਸ਼ ਸ਼ੂਕਲ ਨੇ ਗੱਲਬਾਤ ਕੀਤੀ। ਪ੍ਰੋ: ਲੀਸ਼ਟਮਾਨ ਦਾ ਕਹਿਣਾ ਹੈ ਰੋਨਾਲਡ ਰੀਗਨ ਤੋਂ ਲੈ ਕੇ ਡਾਨਲਡ ਟਰੰਪ ਤੱਕ 9 ਰਾਸ਼ਟਰਪਤੀਆਂ ਨੂੰ ਲੈ ਕੇ ਮੈਨ ਸਟੀਕ ਭਵਿੱਖਬਾਣੀ ਬਿਨ੍ਹਾਂ ਕਿਸੇ ਅਗਰ ਮਗਰ ਤੋਂ ਕੀਤੀ ਹੈ। ਮੇਰੀ ਭਵਿੱਖਬਾਣੀ ਵਿਗਿਆਨੀ ਮਾਡਲ ‘ਤੇ ਅਧਾਰਿਤ ਹੈ। ਇਸ ਵਿੱਚ ਚੰਗੇ ਸ਼ਾਸਨ ਨਾਲ ਜੁੜੇ 13 ਪੈਰਾਮੀਟਰ ‘ਤੇ ਉਮੀਦਵਾਰ ਨੂੰ ਪਰਖਿਆ ਜਾਂਦਾ ਹੈ। ਇਸ ‘ਚ ਇਤਿਹਾਸ ਗਣਿਤ ਦੀ ਸਮਾਨਤਾ ਹੈ। ਇਤਿਹਾਸ ਗਵਾਹ ਹੈ ਕਿ ਅਮਰੀਕੀ ਚੋਣਾਂ ‘ਚ ਗਵਰਨੈਸ ਦੀ ਕਮੀ ਨੂੰ ਪ੍ਰਚਾਰ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ। ਪਰ ਇਹ ਚੋਣਾਂ ਅਲੱਗ ਹਨ।

Show More

Related Articles

Leave a Reply

Your email address will not be published. Required fields are marked *

Close