International

ਨੋਬਲ ਪੁਰਸਕਾਰ ਦੇ ਜੇਤੂਆਂ ਨੂੰ ਮਿਲਣਗੇ ਵੱਡੇ ਗੱਫੇ

ਨੋਬਲ ਫਾਊਂਡੇਸ਼ਨ ਦੇ ਮੁਖੀ ਅਨੁਸਾਰ ਇਸ ਸਾਲ ਮਾਣਮੱਤੇ ਨੋਬਲ ਪੁਰਸਕਾਰ ਦੇ ਜੇਤੂਆਂ ਨੂੰ ਇਕ ਲੱਖ 10 ਹਜ਼ਾਰ ਡਾਲਰ ਵੱਧ ਮਿਲਣਗੇ। ਪਹਿਲੇ ਇਸ ਪੁਰਸਕਾਰ ਤਹਿਤ ਸਾਢੇ ਚਾਰ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਸੀ। ਇਸ ਦੇ ਨਾਲ 23 ਕੈਰਟ ਸੋਨੇ ਤੋਂ ਬਣਿਆ 200 ਗ੍ਰਾਮ ਦਾ ਤਮਗਾ ਅਤੇ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਂਦਾ ਹੈ। 1901 ‘ਚ ਸ਼ੁਰੂ ਹੋਏ ਇਸ ਐਵਾਰਡ ਤਹਿਤ ਸ਼ੁਰੂ ‘ਚ 150,000 ਸਵੀਡਿਸ਼ ਕਰਾਊਨ ਦਿੱਤੇ ਜਾਂਦੇ ਸਨ ਜੋ ਕਿ 1981 ‘ਚ ਵੱਧ ਕੇ ਇਕ ਮਿਲੀਅਨ ਸਵੀਡਿਸ਼ ਕਰਾਊਨ ਹੋ ਗਏ। 2000 ‘ਚ ਇਹ 9 ਮਿਲੀਅਨ ਸਵੀਡਿਸ਼ ਕਰਾਊਨ ਹੋ ਗਏ ਜਦਕਿ ਇਕ ਸਾਲ ਪਿੱਛੋਂ 10 ਮਿਲੀਅਨ ਸਵੀਡਿਸ਼ ਕਰਾਊਨ ਹੋ ਗਏ।

Show More

Related Articles

Leave a Reply

Your email address will not be published. Required fields are marked *

Close