Canada

ਉੱਤਰੀ ਅਲਬਰਟਾ ‘ਚ 260,000 ਡਾਲਰ ਦੇ ਨਸ਼ਿਆਂ ਸਮੇਤ 3 ਗ੍ਰਿਫ਼ਤਾਰ

 

ਕੈਲਗਰੀ (ਦੇਸ ਪੰਜਾਬ ਟਾਇਮਜ਼): ਗ੍ਰੈਂਡ ਪੈਰੀ ਦੀ ਪੁਲਿਸ ਨੇ ਅਲਬਰਟਾ ਲਿਆਂਦੀ ਜਾ ਰਹੀ ਵੱਡੀ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ 8 ਨੂੰ ਚਾਰਜ ਕੀਤਾ ਗਿਆ ਹੈ ਅਤੇ ਕੁਲ 260,000 ਦੇ ਨਸ਼ੇ ਅਤੇ ਨਕਦੀ ਸਮੇਤ 3 ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨਾਂ ‘ਤੇ ਕੁਲ 33 ਚਾਰਜ ਲਾਏ ਗਏ ਹਨ। ਅਲਬਰਟਾ ਲਾਅ ਇਨਪੋਰਸਮੈਂਟ ਦੀ ਟੀਮ ਨੇ ਦੱਸਿਆ ਕਿ ਇਹ ਮਾਮਲਾ ਖੇਤਰੀ ਕੋਕੀਨ ਤਸਕਰੀ ਦੇ ਵੱਡੇ ਨੈੱਟਵਰਕ ਨਾਲ ਜੁੜਿਆ ਹੋ ਸਕਦਾ ਹੈ ਅਤੇ ਕਈ ਵੱਡੇ ਖੁਲਾਸੇ ਜਾਂਚ ਦੌਰਾਨ ਹੋਰ ਵੀ ਹੋ ਸਕਦੇ ਹਨ। ਉੱਤਰੀ ਅਲਬਰਟਾ ਦੇ ਤਿੰਨ ਘਰਾਂ ‘ਤੇ ਸਰਚ ਵਰੰਟ ਜਾਰੀ ਕੀਤੇ ਗਏ ਸਨ ਅਤੇ ਪੁਲਿਸ ਨੇ ਕੁਲ 264,740 ਡਾਲਰ ਦੇ ਨਸ਼ੇ ਅਤੇ ਨਗਦੀ ਬਰਾਮਦ ਕੀਤੀ ਜਿਨ੍ਹਾਂ ‘ਚ 1,143 ਗ੍ਰਾਮ ਕੋਕੀਨ, 2,931 ਗ੍ਰਾਮ ਸਿੰਥੈਟਿਕ ਭੰਗ, 1 ਲੀਟਰ ਜੀ.ਐਚ.ਬੀ., ਅਤੇ 60,010 ਕੈਸ਼। ਪੁਲਿਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਦੋ ਗੱਡੀਆਂ ਜ਼ਬਤ ਕਰ ਲਈਆਂ ਗਈਆਂ ਹਨ ਜੋ ਨਸ਼ਾ ਤਸਕਰੀ ਲਈ ਵਰਤੀਆਂ ਜਾਂਦੀਆਂ ਸਨ। ਫਿਲਹਾਲ 3 ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਚੋਂ ਕੇਵਿਨ ਬੇਈ (33) ਲੈਨਗਲੀ, ਬੀ.ਸੀ. ਵਾਸੀ, ਟੇਲਰ ਐਡਗ੍ਰੇਨ (27) ਪਿਟ ਮੇਡੋਜ਼ ਬੀ.ਸੀ. ਵਾਸੀ, ਜੈੱਫਰੀ ਕੈਸਰ (28) ਪੀਟਰਬਰੋ, ਓਂਟਾਰੀਓ ਵਾਸੀ ਦੇ ਨਾਮ ਜ਼ਿਕਰਯੋਗ ਹਨ

Show More

Related Articles

Leave a Reply

Your email address will not be published. Required fields are marked *

Close