Canada

ਜੂਨ ‘ਚ 19000 ਤੋਂ ਨਵੇਂ ਪ੍ਰਵਾਸੀ ਮਿਲੀ ਕੈਨੇਡੀਅਨ ਨਾਗਰਿਕਤਾ

 

ਕੈਲਗਰੀ, (ਦੇਸ ਪੰਜਾਬ ਟਾਇਮਜ਼): ਨਿਊ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਸ਼ਿਪ ਕੈਨੇਡਾ ਵਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਜੂਨ ਮਹੀਨੇ ‘ਚ ਤਕਰੀਬਨ 19200 ਪ੍ਰਵਾਸੀਆਂ ਨੂੰ ਕੈਨੇਡੀਅਨ ਨਾਗਰਿਕਤਾ ਦਿੱਤੀ ਗਈ ਹੈ। ਲੰਘੇ ਮਈ ਮਹੀਨੇ ‘ਚ ਤਕਰੀਬਨ 11000 ਨਵੇਂ ਪ੍ਰਵਾਸੀ ਕੈਨੇਡਾ ਪਹੁੰਚੇ ਹਨ। ਜਿਨ੍ਹਾਂ ‘ਚੋਂ ਸਭ ਤੋਂ ਵੱਧ ਪ੍ਰਵਾਸੀ ਭਾਰਤ ਤੋਂ ਆਏ ਹਨ। ਜੂਨ ਮਹੀਨੇ ਭਾਰਤ ਤੋਂ 6,760 ਪ੍ਰਵਾਸੀ ਕੈਨੇਡਾ ਪਹੁੰਚੇ ਹਨ। ਇਸ ਤੋਂ ਇਲ਼ਾਵਾ ਚੀਨ ਤੋਂ 2,010, ਫਿਲੀਪੀਨਜ਼ ਤੋਂ 900, ਅਮਰੀਕਾ ਤੋਂ 740, ਪਾਕਿਸਤਾਨ ਤੋਂ 595, ਬ੍ਰਾਜ਼ੀਲ ਤੋਂ 560, ਯੁਨਾਈਟਡ ਕਿੰਗਡਮ ਤੋਂ 535, ਨਾਈਜੀਰੀਆ ਤੋਂ 530, ਇਰਾਨ ਤੋਂ 390, ਦੱਖਣੀ ਕੋਰੀਆ ਤੋਂ 355 ਪ੍ਰਵਾਸੀ ਕੈਨੇਡਾ ਪਹੁੰਚੇ ਹਨ। ਅਪ੍ਰੈਲ ਮਹੀਨੇ ‘ਚ ਕੈਨੇਡਾ ਸਰਕਾਰ ਵਲੋਂ 4000 ਦੇ ਕਰੀਬ ਪ੍ਰਵਾਸੀਆਂ ਨੂੰ ਕੈਨੇਡੀਅਨ ਨਾਗਰਿਕਤਾ ਦਿੱਤੀ ਗਈ ਸੀ। ਉਥੇ ਹੀ ਜੇਕਰ ਜੂਨ 2019 ਦੇ ਅੰਕੜਿਆਂ ਵੱਲ ਦੇਖੀਏ ਤਾਂ ਜੂਨ 2019 ‘ਚ 34,000 ਤੋਂ ਵੱਧ ਪ੍ਰਵਾਸੀ ਕੈਨੇਡਾ ਪਹੁੰਚੇ ਸਨ। ਜਿਸ ਦੇ ਮੁਕਾਬਲੇ ਇਸ ਸਾਲ ਇਹ ਅੰਕੜਾ ਕਾਫੀ ਘੱਟ ਹੈ। 18 ਮਾਰਚ ਤੋਂ ਬਾਅਦ ਕੈਨੇਡਾ ਸਰਕਾਰ ਵਲੋਂ ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਹਵਾਈ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ ਜਿਸ ਦਾ ਸਿੱਧਾ ਅਸਰ ਕੈਨੇਡਾ ਦੀ ਇਮੀਗ੍ਰੇਸ਼ਨ ‘ਤੇ ਵੀ ਪਿਆ ਹੈ। ਕੈਨੇਡਾ ਸਰਕਾਰ ਵਲੋਂ ਐਕਸਪ੍ਰੈਸ ਐਂਟਰੀ ਡਰਾਅ ਰਾਹੀਂ 3900 ਤੋਂ ਵੱਧ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਲੈਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਇੱਕ ਡਰਾਅ ਵਿੱਚ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਕੈਨੇਡਾ ‘ਚ ਇਹ ਮੌਕਾ ਮਿਲਿਆ। ਆਈ.ਆਰ.ਸੀ.ਸੀ. ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵਲੋਂ ਵੀ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਇਸ ਗੱਲ ‘ਤੇ ਬਾਰ ਬਾਰ ਜ਼ੋਰ ਦਿੱਤਾ ਗਿਆ ਹੈ ਕਿ ਇਮੀਗ੍ਰੇਸ਼ਨ ਦਾ ਪੱਧਰ ਨੀਵਾਂ ਨਾ ਹੋਣ ਦਿੱਤਾ ਜਾਵੇਂ ਕਿਉਂਕਿ ਇਹ ਕੈਨੇਡਾ ਦੀ ਆਥਿਕਤਾ ਮਜ਼ਬੂਤ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹੈ।

Show More

Related Articles

Leave a Reply

Your email address will not be published. Required fields are marked *

Close