International

ਅਮਰੀਕਾ ਪੁੱਜੇ 80 ਹਜ਼ਾਰ ਅਫ਼ਗਾਨੀਆਂ ਬਾਰੇ ਪੈਂਟਾਗਨ ਜਾਂਚ ਕਰਨ ਲੱਗਾ

ਵਾਸ਼ਿੰਗਟਨ- ਅਫ਼ਗ਼ਾਨਿਸਤਾਨ ਤੋਂ ਆਖਰੀ ਜਹਾਜ਼ ਚੱਲੇ ਹੋਏ ਹਫ਼ਤਾ ਹੋ ਗਿਆ ਹੈ। ਇਸ ਕੌਮਾਂਤਰੀ ਉਥਲ ਪੁਥਲ ਦੌਰਾਨ ਅਮਰੀਕਾ ਸਾਹਮਣੇ ਇੱਕ ਚੁਣੌਤੀ ਇਹ ਵੀ ਹੈ ਕਿ ਜਿਹੜੇ ਅਫ਼ਗਾਨੀ ਨਾਗਰਿਕਾਂ ਨੂੰ ਉਹ ਬਤੌਰ ਰਫਿਊਜੀ ਅਫ਼ਗਾਨਿਸਤਾਨ ਤੋਂ ਕੱਢ ਕੇ ਲਿਆਇਆ ਹੈ, ਉਨ੍ਹਾਂ ਕਿਵੇਂ ਵਸਾਏ ਜਾਣ।
ਰਾਸ਼ਟਰਪਤੀ ਬਾਈਡਨ ਦੀ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ ਅਫ਼ਗਾਨੀ ਰਫਿਊਜੀਆਂ ਦੀ ਗਿਣਤੀ 80 ਹਜ਼ਾਰ ਤੋਂ ਜ਼ਿਆਦਾ ਹੈ। ਇਸ ਦੇਸ਼ ਵਿੱਚ ਵੱਸਣ ਤੋਂ ਪਹਿਲਾਂ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਲਈ ਪੈਂਟਾਗਨ ਦੇ ਚਾਰ ਫੌਜੀ ਅੱਡਿਆਂ ਤੋਂ ਇਲਾਵਾ ਕੁਝ ਹੋਰ ਥਾਂਵਾਂ ਨੂੰ ਤਿਆਰ ਕੀਤਾ ਗਿਆ ਹੈ।ਇਸ ਜਾਂਚ ਤੋਂ ਬਾਅਦ ਹੀ ਉਨ੍ਹਾਂ ਨੂੰ ਸਪੈਸ਼ਲ ਇਮੀਗਰੈਂਟ ਦਾ ਵੀਜ਼ਾ ਦਿੱਤਾ ਜਾ ਰਿਹਾ ਹੈ। ਕੁਝ ਲੋਕ ਜਾਂਚ ਵਿੱਚ ਸਹੀ ਪਾਏ ਜਾਣ ਤੋਂ ਬਾਅਦ ਵੀਜ਼ੇ ਦੀ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੇ। ਇਨ੍ਹਾਂ ਨੂੰ ਮਨੁੱਖੀ ਆਧਾਰ ਉਤੇ ਪੈਰੋਲ ਦੇ ਕੇ ਦੇਸ਼ ਵਿੱਚ ਐਂਟਰ ਹੋਣ ਦੀ ਆਗਿਆ ਦਿੱਤੀ ਜਾ ਰਹੀ ਹੈ।ਬਾਈਡਨ ਸਰਕਾਰ ਦੇ ਅਧਿਕਾਰੀ ਕਹਿੰਦੇ ਹਨ ਕਿ ਅਫਗਾਨਿਸਤਾਨ ਤੋਂ ਜੋ ਲੋਕ ਅਮਰੀਕਾ ਆ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਫੌਜੀ ਅੱਡੇ ਉੱਤੇ ਰੱਖਿਆ ਜਾ ਰਿਹਾ ਹੈ। ਅਗਲੇ 30 ਦਿਨਾਂ ਤਕ ਉਨ੍ਹਾਂ ਦੀ ਜਾਂਚ ਹੋਏਗੀ। ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ ਦੇ ਅਧਿਕਾਰੀ ਦਾ ਕਹਿਣਾਹੈ ਕਿ ਰਫਿਊਜੀਆਂ ਦਾ ਪੂਰਾ ਇਤਿਹਾਸ ਫੋਲਣ ਦੇ ਨਾਲ ਬਾਇਓਮੈਟਿ੍ਰਕ ਜਾਂਚ ਵੀ ਹੋ ਰਹੀ ਹੈ। ਕੁਝ ਲੋਕਾਂ ਨੂੰ ਇਸ ਜਾਂਚ ਦੇ ਸਿਲਸਿਲੇ ਵਿੱਚ ਕਤਰ ਵੀ ਲਿਜਾਇਆ ਗਿਆ, ਜਾਂਚ ਲਈ ਪੈਂਟਾਗਨ ਨੇ ਆਪਣੇ ਚਾਰ ਸੈਨਿਕ ਬੇਸ ਤੈਅ ਕੀਤੇ ਹਨ।

Show More

Related Articles

Leave a Reply

Your email address will not be published. Required fields are marked *

Close