Canada

ਕੋਰੋਨਾਵਾਇਰਸ ਕਾਰਨ 1 ਮਿਲੀਅਨ ਕੈਨੇਡੀਅਨਜ਼ ਹੋਏ ਕੰਮ ਤੋਂ ਵਿਹਲੇ

ਕੈਲਗਰੀ : ਸਟੈਟਿਸਟਿਕਸ ਕੈਨੇਡਾ ਵਲੋਂ ਕੀਤੇ ਗਏ ਇੱਕ ਅਧਿਐਨ ‘ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਕੋਰੋਨਾਵਾਇਰਸ ਕੋਵਿਡ-19 ਮਹਾਂਮਾਰੀ ਦੇ ਕਾਰਨ 1 ਮਿਲੀਅਨ ਤੋਂ ਵੱਧ ਕੈਨੇਡੀਅਨਜ਼ ਘਰ ‘ਚ ਲਾਕਡੂਨ ਹੋਣ ਕਾਰਨ ਆਪਣੀਆਂ ਨੌਕਰੀਆਂ ਤੋਂ ਵਿਹਲੇ ਹੋ ਗਏ ਹਨ। ਸਟੈਟਿਸਟਿਕਸ ਦੇ ਅਨੁਸਾਰ ਕੈਨੇਡਾ ‘ਚ 1,010,700 ਨੌਕਰੀਆਂ ਖਤਮ ਹੋਈਆਂ ਹਨ ਅਤੇ ਇਸ ਦੇ ਨਾਲ ਹੀ ਬੇਰੁਜ਼ਗਾਰੀ ਦੀ ਦਰ ਵੀ ਕੈਨੇਡਾ ‘ਚ 7.8% ‘ਤੇ ਪਹੁੰਚ ਗਈ ਹੈ ਜੋ ਕਿ ਫਰਵਰੀ ਦੇ ਮਹੀਨੇ ਸਿਰਫ਼ 5.6% ਸੀ। ਕੋਰੋਨਾਵਾਇਰਸ ਤੋਂ ਬਾਅਦ ਹੋਏ ਲੋਕਡਾਊਨ ਕਾਰਨ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਕਈ ਸੂਬਿਆਂ ‘ਚ ਐਂਮਰਜੈਂਸੀ ਲੱਗਣ ਕਾਰਨ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਸਖ਼ਤੀ ਵੀ ਵਰਤੀ ਜਾ ਰਹੀ ਹੈ ਪਰ ਇਸ ਸਭ ਦਾ ਅਸਰ ਕੈਨੇਡਾ ਦੀ ਅਰਥਵਿਵਸਥਾ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਰਿਪੋਰਟ ‘ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਬੇਰੁਜ਼ਗਾਰੀ ਦੀ ਦਰ ਵਧਣ ਦੇ ਨਾਲ ਨਾਲ ਰੁਜ਼ਗਾਰ ਦਰ ‘ਚ ਵੀ ਭਾਰੀ ਗਿਰਾਵਟ ਦਰਜ ਹੋਈ ਹੈ ਅਪ੍ਰੈਲ 1997 ਤੋਂ ਬਾਅਦ ਰੁਜ਼ਗਾਰ ਦਰ ਵੀ ਹੁਣ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। 1997 ਤੋਂ ਬਾਅਦ ਹੁਣ ਪਹਿਲੀ ਵਾਰ ਰੁਜ਼ਗਾਰ ਦਰ 58.7% ਤੇ ਪਹੁੰਚੀ ਗਈ ਹੈ। 15 ਤੋਂ 21 ਮਾਰਚ ਦੇ ਦਰਮਿਆਨ ਬਿਲਕੁਲ ਵੀ ਕੰਮ ਨਾ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ 1.3 ਮਿਲੀਅਨ ਵਧੀ ਹੈ।

Show More

Related Articles

Leave a Reply

Your email address will not be published. Required fields are marked *

Close