International

ਨਿਊਯਾਰਕ ‘ਚ ਕੋਰੋਨਾਵਾਇਰਸ ਨਾਲ ਮਰੇ ਲੋਕਾਂ ਨੂੰ ਦਫ਼ਨਾਇਆ ਸਮੂਹਿਕ ਕਬਰ ‘ਚ

ਦੁਨੀਆ ‘ਚ ਇੱਕ ਚੌਥਾਈ ਤੋਂ ਵੀ ਵੱਧ ਕੋਰੋਨਾ-ਪਾਜ਼ੀਟਿਵ ਮਰੀਜ਼ਾਂ ਨਾਲ ਲੜ੍ਹ ਰਹੇ ਅਮਰੀਕਾ ‘ਚ ਹੁਣ ਤੱਕ 16,700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਕੱਲੇ ਨਿਊਯਾਰਕ ਵਿਚ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਗਿਣਤੀ 7,000 ਤੋਂ ਵੱਧ ਹ। ਇਕੱਲੇ ਨਿਊਯਾਰਕ ਸਿਟੀ ਵਿਚ ਹੀ 5100 ਤੋਂ ਵੱਧ ਮੌਤਾਂ ਹੋਈਆਂ। ਅਜਿਹੀ ਸਥਿਤੀ ਵਿੱਚ, ਨਿਊਯਾਰਕ ਵਿੱਚ ਕੋਰੋਨਾਵਾਇਰਸ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਇੱਕ ਵਿਸ਼ਾਲ ਕਬਰ ਵਿੱਚ ਦੱਬੀਆਂ ਜਾ ਰਹੀਆਂ ਹਨ, ਇਥੇ ਕਈ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੋਈ ਕਲੇਮ ਨਹੀਂ ਕਰ ਰਿਹਾ।
ਨਿਊਯਾਰਕ ਸਿਟੀ ਦੇ ਹਾਰਟ ਆਈਲੈਂਡ ਤੋਂ ਇਕ ਅਜਿਹੀ ਹੀ ਸਮੂਹਿਕ ਕਬਰ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ 40 ਲੋਕਾਂ ਦੀਆਂ ਲਾਸ਼ਾਂ ਵੀਰਵਾਰ ਨੂੰ ਦੱਬੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਮੂਹਿਕ ਤੌਰ ‘ਤੇ ਦਫ਼ਨਾਉਣ ਦੀ ਵੀਡੀਓ ਇਕ ਡਰੋਨ ਤੋਂ ਲਈ ਗਈ ਹੈ ਜਿਸ ਵਿਚ ਚਿੱਟੇ ਪੀਪੀਈ ਪਹਿਨੇ ਮਜ਼ਦੂਰਾਂ ਨੂੰ ਇੱਕੋ ਸਮੇਂ ਕਈ ਤਾਬੂਤ ਦਫ਼ਨਾਉਂਦੇ ਦੇਖਿਆ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close