International

ਨਵੇਂ ਸਾਲ 2020 ਨੂੰ ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ ‘ਜੀ ਆਇਆਂ ਨੂੰ’ ਕਿਹਾ

ਔਕਲੈਂਡ,  ਭਾਰਤ ‘ਚ ਨਵਾਂ ਸਾਲ ਸ਼ੁਰੂ ਹੋਣ ‘ਚ ਕੁੱਝ ਹੀ ਘੰਟੇ ਬਾਕੀ ਹਨ। ਪਰ ਦੁਨੀਆਂ ਦੇ ਕਈ ਦੇਸ਼ਾਂ ‘ਚ ਨਵਾਂ ਸਾਲ ਦਸਤਕ ਦੇ ਚੁੱਕਾ ਹੈ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ‘ਚ ਨਵੇਂ ਸਾਲ 2020 ਨੇ ਦਸਤਕ ਦੇ ਦਿੱਤੀ ਹੈ ਅਤੇ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਨਵੇਂ ਸਾਲ ਨੂੰ ‘ਜੀ ਆਇਆਂ ਨੂੰ’ ਕਿਹਾ। ਨਿਊਜ਼ੀਲੈਂਡ ਦੇ ਔਕਲੈਂਡ ‘ਚ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ, ਇੱਥੇ ਲੋਕਾਂ ਨੇ ਆਤਿਸ਼ਬਾਜ਼ੀ ਚਲਾ ਨਵੇਂ ਸਾਲ 2020  ਦਾ ਸਵਾਗਤ ਕੀਤਾ। ਨਿਊਜ਼ੀਲੈਂਡ ਦੁਨੀਆਂ ਦਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਪਹਿਲਾਂ ਦਿਨ ਚੜ੍ਹਦਾ ਹੈ ਅਤੇ ਜਿੱਥੇ ਨਵੇਂ ਸਾਲ ਦਾ ਸਭ ਤੋਂ ਪਹਿਲਾਂ ਸਵਾਗਤ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Close