International

ਟਰੰਪ ਨੇ ਵਾਸ਼ਿੰਗਟਨ ਦੇ ਵਕੀਲ ਨੂੰ ਐਲਾਨਿਆ ਮੈਕਸੀਕੋ ਦਾ ਰਾਜਦੂਤ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਦੇ ਇਕ ਸੀਨੀਅਰ ਵਕੀਲ ਨੂੰ ਮੈਕਸੀਕੋ ਦਾ ਫਸਟ ਰਾਜਦੂਤ ਐਲਾਨਿਆ ਹੈ। ਉਹ ਦੋਹਾਂ ਦੇਸ਼ਾਂ ਵਿਚਾਲੇ ਕੰਧ ਬਣਾਉਣ ਦੇ ਮੁੱਦੇ ‘ਤੇ ਅਮਰੀਕੀ ਰਾਸ਼ਟਰਪਤੀ ਦਾ ਪੱਖ ਰੱਖਣ ਦੀ ਅਹਿਮ ਭੂਮਿਕਾ ਨਿਭਾਉਣਗੇ। ਕ੍ਰਿਸਟੋਫਰ ਲਾਂਦੌ ਅਪੀਲਾਂ ‘ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਨ ਵਾਲੇ ਇਕ ਚਰਚਿਤ ਵਕੀਲ ਬਣਨ ਤੋਂ ਪਹਿਲਾਂ ਉੱਚ ਅਦਾਲਤ ਦੇ 2 ਜੱਜਾਂ ਦੇ ਕਲੱਰਕ ਦੇ ਰੂਪ ‘ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਕੋਲ ਕੋਈ ਡਿਪਲੋਮੈਟਿਕ ਅਨੁਭਵ ਨਹੀਂ ਹੈ ਪਰ ਉਹ ਹਾਰਵਰਡ ‘ਚ ਲੈਤਿਨ ਅਮਰੀਕਾ ਭਾਸ਼ਾ ਦੀ ਪੜਾਈ ਕਰ ਚੁੱਕੇ ਹਨ ਅਤੇ ਸਪੈਨਿਸ਼ ਭਾਸ਼ਾ ਬੋਲਦੇ ਹਨ। ਉਨ੍ਹਾਂ ਦੇ ਪਿਤਾ ਜਾਰਜ ਲਾਂਦੌ ਲੈਟਿਨ ਅਮਰੀਕਾ ‘ਚ ਅਮਰੀਕੀ ਨੀਤੀ-ਨਿਰਮਾਤਾ ਰਹੇ ਹਨ ਅਤੇ ਚਿਲੀ ਪਰਾਗਵੇ ਅਤੇ ਵੈਨੇਜ਼ੁਏਲਾ ‘ਚ ਰਾਜੂਦਤ ਰਹਿ ਚੁੱਕੇ ਹਨ।

Show More

Related Articles

Leave a Reply

Your email address will not be published. Required fields are marked *

Close