Punjab

ਬਟਾਲਾ ਫੈਕਟਰੀ ਧਮਾਕਾ ਮਾਮਲੇ ‘ਚ ਤਿੰਨ ਮੁਲਾਜ਼ਮ ਮੁਅੱਤਲ

 

ਬਟਾਲਾ ਦੀ ਪਟਾਕਾ ਫੈਕਟਰੀ ਵਿਚ ਧਮਾਕੇ ਦੀ ਮੈਜਿਸਟ੍ਰੀਅਲ ਜਾਂਚ ਨੂੰ ਮੁੱਖ ਰੱਖਦੇ ਹੋਏ ਸੁਪਰਡੈਂਟ-ਗ੍ਰੇਡ 2 (ਮਾਲ) ਗੁਰਦਾਸਪੁਰ ਅਨਿਲ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੂਨੀਅਰ ਸਹਾਇਕ ਬਿੱਲ ਕਲਰਕ ਤਹਿਸੀਲ ਦਫਤਰ ਗੁਰਦਾਸਪੁਰ ਮੁਲਖ ਰਾਜ ਨੂੰ ਵੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਜੂਨੀਅਰ ਸਹਾਇਕ ਅਮਲਾ ਸ਼ਾਖਾ ਗੁਰਿੰਦਰ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡ ਕੁਆਟਰ ਦਫਤਰ ਉਪਮੰਡਲ ਮੈਜਿਸਟ੍ਰੇਟ, ਡੇਰਾ ਬਾਬਾ ਨਾਨਕ ਹੋਵੇਗਾ। ਦੱਸ ਦਈਏ ਪੰਜਾਬ ਸਰਕਾਰ ਵੱਲੋਂ ਬਟਾਲਾ ਪਟਾਕਾ ਫੈਕਟਰੀ ਹਾਦਸੇ ਦੀ ਮੈਜਿਸਟ੍ਰੀਅਲ ਪੜਤਾਲ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸੰਧੂ ਨੂੰ ਸੌਂਪੀ ਗਈ ਸੀ। ਸਤੰਬਰ ਮਹੀਨੇ ਵਿੱਚ ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ ਸੀ ਜਿਸ ‘ਚ 23 ਲੋਕਾਂ ਦੀ ਜਾਨ ਗਈ ਤੇ ਕਈ ਜ਼ਖ਼ਮੀ ਹੋ ਗਏ ਸੀ।

Show More

Related Articles

Leave a Reply

Your email address will not be published. Required fields are marked *

Close