International

ਅਮਰੀਕਾ ‘ਚ ਬਣੇਗੀ ਖਾਲਸਾ ਯੂਨੀਵਰਸਿਟੀ

ਵਾਸ਼ਿੰਗਟਨ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਅਤੇ ਮੁਬਾਰਕ ਮੌਕੇ ‘ਤੇ ਖਾਲਸਾ ਯੂਨੀਵਰਸਿਟੀ ਬੈਲਿੰਗਹੈਮ ਵਾਸ਼ਿੰਗਟਨ ਸਟੇਟ ਵਿਚ ਸਥਾਪਿਤ ਹੋਣ ਜਾ ਰਹੀ ਹੈ। ਡਾਇਰੈਕਟਰ ਮਨਜੀਤ ਸਿੰਘ ਧਾਲੀਵਾਲ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖਾਲਸਾ ਯੂਨੀਵਰਸਿਟੀ ਦਾ ਨੀਂਹ ਪੱਥਰ ਮਿਤੀ 31 ਅਗਸਤ 2019 ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਰੱਖਿਆ ਜਾਵੇਗਾ। ਇਹ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਲਈ ਬਹੁਤ ਹੀ ਮਾਣ ਵਾਲਾ ਦਿਨ ਹੋਵੇਗਾ ਕਿਉਂਕਿ ਇਹ ਬੇਲਿੰਗਮ ਵਿਚ ਪਹਿਲੀ ਖਾਲਾਸ ਯੂਨੀਵਰਸਿਟੀ ਹੋਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਖੇਤਰ ਕਨੇਡਾ ਦੇ ਵੈਨਕੂਵਰ ਏਰੀਆ ਦੇ ਬਿਲਕੁਲ ਨਾਲ ਲੱਗਦਾ ਹੈ। ਇਸ ਮੌਕੇ ਖਾਲਸਾ ਯੂਨੀਵਰਸਿਟੀ ਵਲੋਂ ਇਕ ਇੰਟਰਨੈਸ਼ਨਲ ਕਾਨਫਰੰਸ ਦਾ ਅਯੋਜਨ ਵੀ ਕੀਤਾ ਜਾਵੇਗਾ। ਇਸ ਮੌਕੇ ਵਿਸ਼ਵ ਪ੍ਰਸਿੱਧ ਧਾਰਮਿਕ ਅਤੇ ਵਿੱਦਿਅਕ ਬੁੱਧੀਜੀਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਸਿੱਖ ਭਾਈਚਾਰਾ ਇਸ ਸਮਾਗਮ ਦਾ ਵਿਸ਼ੇਸ਼ ਹਿੱਸਾ ਬਣੇਗਾ। ਇਸ ਸਮਾਗਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਸ. ਮਨਜੀਤ ਸਿੰਘ ਧਾਲੀਵਾਲ ਨਾਲ ਫੋਨ ਨੰਬਰ 1-425-512-2944 ‘ਤੇ ਕਾਲ ਕੀਤੀ ਜਾ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close