International

ਆਸਟ੍ਰੇਲੀਆ ਵੱਲ ਵੱਧਿਆ ਪੰਜਾਬੀ ਵਿਦਿਆਰਥੀਆਂ ਦਾ ਰੁਝਾਣ

ਮੈਲਬੌਰਨ : ਆਸਟੇ੍ਰਲੀਆ ਵਿਚ ਪੰਜਾਬੀ ਵਿਦਿਆਰਥੀ ਸਭ ਤੋਂ ਵਧੇਰੇ ਪੜ੍ਹਨ ਲਈ ਆਉਂਦੇ ਹਨ ਅਤੇ ਉਹ ਭਾਰਤ ਤੋਂ ਅਪਲਾਈ ਕਰਨ ਵਿਚ ਸਭ ਤੋਂ ਅੱਗੇ ਹਨ। ਇੱਕ ਰਿਪੋਰਟ ਵਿਚ ਦੱਸਿਆ ਗਿਆ ਕਿ ਇਸ ਸਾਲ 12,600 ਵਿਦਿਆਰਥੀਆਂ ਨੇ ਪੰਜਾਬ ਤੋਂ ਇੱਥੇ ਪੜ੍ਹਨ ਲਈ ਅਪਣੀਆਂ ਅਰਜ਼ੀਆਂ ਦਾਖ਼ਲ ਕੀਤੀਆਂ ਸੀ। ਇਹ ਬਾਕੀ ਭਾਰਤ ਦੇ ਸੂਬਿਆਂ ਤੋਂ ਕਿਧਰੇ ਵਧੇਰੇ ਸੀ। ਇਸ ਤੋਂ ਬਾਅਤ ਤੇਲੰਗਾਨਾ ਦਾ ਨੰਬਰ ਆਉਂਦਾ ਹੈ। ਜਿੱਥੋਂ 5100 ਵਿਦਿਆਰਥੀਆਂ ਦੀਆਂ ਦਰਖਾਸਤਾਂ ਇੱਥੋਂ ਦੀ ਪੜ੍ਹਾਈ ਲਈ ਦਾਖ਼ਲ ਕੀਤੀਆਂ ਗਈਆਂ ਸਨ। ਪੰਜਾਬ ਜਿੱਥੇ ਨੌਜਵਾਨਾਂ ਨੂੰ ਕੋਈ ਬਹੁਤਾ ਵਧੀਆ ਰੁਜ਼ਗਾਰ ਨਹੀਂ ਮਿਲਦਾ ਤੇ ਉਹ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਲਈ ਵਿਦਿਆਰਥੀ ਵੀਜ਼ੇ ‘ਤੇ ਜਾਣ ਲਈ ਉਤਾਵਲੇ ਹੁੰਦੇ ਹਨ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ 1,50,000 ਪੰਜਾਬੀ ਵਿਦਿਆਰਥੀ ਸਾਲ 2018 ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟੇ੍ਰਲੀਆ, ਯੂਕੇ ਵਿਚ ਜਾ ਚੁੱਕੇ ਹਨ। 72,000 ਤੋਂ ਵੀ ਵਧੇਰੇ ਕਰਕੇ ਭਾਰਤੀ ਵਿਦਿਆਰਥੀ ਇੱਥੇ ਦਾਖ਼ਲ ਹਨ, ਜੋ ਚੀਨ ਤੋਂ ਬਾਅਦ ਦੂਜੇ ਨੰਬਰ ‘ਤੇ ਆਉਂਦਾ ਹੈ। ਮਾਰਚ 2019 ਵਿਚ ਇੱਥੋਂ ਦਾ ਰਿਕਾਰਡ ਹੈ ਕਿ 6,13,000 ਕੌਮਾਂਤਰੀ ਵਿਦਿਆਰਥੀ ਭਾਰਤ, ਚੀਨ ਅਤੇ ਨੇਪਾਲ ਤੋਂ ਇੱਥੇ ਆ ਚੁੱਕੇ ਹਨ। ਆਸਟੇ੍ਰਲੀਆ ਹਾਈ ਕਮਿਸ਼ਨ ਨਵੀਂ ਦਿੱਲੀ ਦਾ ਮੰਨਣਾ ਹੈ ਕਿ ਭਾਰਤੀ ਵਿਦਿਆਰਥੀਆਂ ਦਾ ਯੁਨਾਈਟਿਡ ਸਟੇਟ ਤੋਂ ਬਾਅਦ ਦੂਜਾ ਮਨਪਸੰਦ ਸਥਾਨ ਆਸਟੇ੍ਰਲੀਆ ਹੈ।

Show More

Related Articles

Leave a Reply

Your email address will not be published. Required fields are marked *

Close