International

ਯੂਕਰੇਨ ਦੀ ਮਦਦ ਲਈ ਬ੍ਰਿਟੇਨ-ਫਰਾਂਸ ਬਣਾ ਰਿਹੈ ਨਵਾਂ ਗੱਠਜੋੜ

ਲੰਡਨ : ਫਰਵਰੀ 2022 ’ਚ ਰੂਸ ਵੱਲੋਂ ਯੂਕਰੇਨ ’ਤੇ ਹਮਲੇ ਦੇ ਬਾਅਦ ਤੋਂ ਦੋਵੇਂ ਦੇਸ਼ ਲਗਾਤਾਰ ਯੂਕਰੇਨ ਨੂੰ ਮਦਦ ਦੇ ਰਹੇ ਹਨ। ਇਸ ਮਦਦ ਤਹਿਤ ਦੋਵਾਂ ਦੇਸ਼ਾਂ ਨੇ ਯੂਕਰੇਨ ਨੂੰ ਹਥਿਆਰ, ਵਿੱਤੀ ਸਹਾਇਤਾ, ਫੌਜੀ ਸਿਖਲਾਈ ਅਤੇ ਕੂਟਨੀਤਕ ਸਹਾਇਤਾ ਪ੍ਰਦਾਨ ਕੀਤੀ ਹੈ। ਬ੍ਰਿਟੇਨ ਅਤੇ ਫਰਾਂਸ ਯੂਐਸਏ ਵਲੋਂ ਮਦਦ ਵਿਚ ਦੇਰੀ ਦੇ ਵਿਚਕਾਰ ਯੂਕਰੇਨ ਲਈ ਸਮਰਥਨ ਨੂੰ ਲੈ ਕੇ ਨਵਾਂ ਗਠਜੋੜ ਬਣਾਉਣ ਦੀ ਯੋਜਨਾ ਬਣਾ ਰਹੇ ਹਨ

ਲਗਭਗ 120 ਸਾਲ ਪਹਿਲਾਂ, ਬ੍ਰਿਟੇਨ ਅਤੇ ਫਰਾਂਸ ਵਿਚਕਾਰ ਐਂਟੇਂਟ ਕੋਰਡੀਆਲ ਸਮਝੌਤਾ ਹੋਇਆ ਸੀ। ਜਿਸ ਕਾਰਨ ਦੋਹਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋਏ। ਇਸ ਤੋਂ ਬਾਅਦ ਦੋਵੇਂ ਦੇਸ਼ ਯੂਕਰੇਨ ਦੀ ਮਦਦ ਲਈ ਇਕ ਹੋਰ ਨਵਾਂ ਗਠਜੋੜ ਬਣਾਉਣ ਜਾ ਰਹੇ ਹਨ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਅਤੇ ਫਰਾਂਸ ਦੇ ਵਿਦੇਸ਼ ਮੰਤਰੀ ਵਿਚਾਲੇ ਇਸ ਮੁੱਦੇ ’ਤੇ ਗੱਲਬਾਤ ਹੋਈ ਹੈ। ਦਰਅਸਲ, ਅਮਰੀਕਾ ਨੇ ਯੂਕਰੇਨ ਨੂੰ 60 ਅਰਬ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਹੈ, ਪਰ ਇਹ ਮਦਦ ਦੇਰੀ ਨਾਲ ਹੋਈ। ਜਿਸ ਕਾਰਨ ਦੋਵਾਂ ਦੇਸ਼ਾਂ ਵਿੱਚ ਨਾਰਾਜ਼ਗੀ ਹੈ। ਇਸ ਦੇ ਨਾਲ ਹੀ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਮਦਦ ਨੂੰ ਲੈ ਕੇ ਯੂਰਪੀ ਦੇਸ਼ਾਂ ਵਿੱਚ ਅਨਿਸ਼ਚਿਤਤਾ ਅਤੇ ਮਤਭੇਦ ਪੈਦਾ ਹੋ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close