International

ਪਾਕਿ ਪਾਰਲੀਮੈਂਟ ਵਿੱਚ ਸ਼ਾਹਬਾਜ਼ ਸ਼ਰੀਫ ਬਿਨਾਂ ਮੁਕਾਬਲੇ ਤੋਂ ਪ੍ਰਧਾਨ ਮੰਤਰੀ ਚੁਣੇ ਗਏ

ਇਸਲਾਮਾਬਾਦ- ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸਕੇ ਭਰਾ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੂੰ ਸੋਮਵਾਰ ਕੌਮੀ ਅਸੈਂਬਲੀ ਵਿੱਚ ਬਿਨਾਂ ਮੁਕਾਬਲਾਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।ਓਦੋਂ ਪਹਿਲਾਂ ਵਿਰੋਧੀ ਉਮੀਦਵਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੀ ਪਾਰਟੀ ਦੇ ਸਾਰੇ ਪਾਰਲੀਮੈਂਟਾਂ ਮੈਂਬਰਾਂ ਦੇ ਅਸਤੀਫੇ ਦਾ ਐਲਾਨ ਕੀਤਾ ਅਤੇ ਚੋਣ ਦਾ ਬਾਈਕਾਟ ਕਰਕੇ ਸਦਨ ਤੋਂ ਵਾਕਆਊਟ ਕਰ ਗਏ।
ਸ਼ਾਹ ਮਹਿਮੂਦ ਕੁਰੈਸ਼ੀ ਦੇ ਬਾਈਕਾਟ ਦੇ ਐਲਾਨਪਿੱਛੋਂ ਪ੍ਰਧਾਨ ਮੰਤਰੀ ਅਹੁਦੇ ਲਈਸ਼ਾਹਬਾਜ਼ ਸ਼ਰੀਫਇਕੱਲੇ ਉਮੀਦਵਾਰ ਰਹਿ ਜਾਣ ਕਾਰਨ ਬਿਨਾਂ ਮੁਕਾਬਲਾ ਚੁਣੇ ਗਏ। ਕੁਰੈਸ਼ੀ ਨੇ ਵੋਟਿੰਗ ਦਾ ਬਾਈਕਾਟ ਅਚਾਨਕ ਨਹੀਂ ਕੀਤਾ। ਖਬਰ ਏਜੰਸੀ ਮੁਤਾਬਕ ਉਸ ਦੀ ਪਾਰਟੀ ਪੀਟੀਆਈ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਸ਼ਾਹਬਾਜ਼ ਸ਼ਰੀਫ ਪ੍ਰਧਾਨ ਮੰਤਰੀ ਚੁਣੇ ਗਏ ਤਾਂ ਉਨ੍ਹਾਂ ਦੇ ਸਾਰੇ ਮੈਂਬਰ ਕੌਮੀ ਅਸੈਂਬਲੀ ਤੋਂ ਅਸਤੀਫਾ ਦੇ ਦੇਣਗੇ।
ਦੂਸਰੇ ਪਾਸੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਲਾਨ ਕੀਤਾ ਕਿ ਪਾਰਲੀਮੈਂਟ ਦੀ ਸੁਰੱਖਿਆ ਕਮੇਟੀ ਦੇ ਨਾਲ ਫੌਜੀ ਕਮਾਂਡਰਾਂ, ਸਿਵਲ ਅਫਸਰਾਂ, ਖੁਫੀਆ ਏਜੰਸੀ ਆਈਐੱਸਆਈ ਦੇ ਮੁਖੀ, ਵਿਦੇਸ਼ ਸੈਕਟਰੀਅਤੇ ਰਾਜਦੂਤ ਦੀ ਹਾਜ਼ਰੀ ਵਿੱਚ ਧਮਕੀ ਪੱਤਰ ਬਾਰੇ ਦੱਸਿਆ ਜਾਵੇਗਾ ਕਿ ਕਿਸ ਨੇ ਲਿਖਿਆ ਸੀ। ਜੇ ਇਹ ਸਾਬਤ ਹੋ ਜਾਵੇ ਕਿ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਪਿੱਛੇ ਵਿਦੇਸ਼ੀ ਸਾਜਿ਼ਸ਼ ਸੀ ਤਾਂ ਉਹ ਅਹੁਦਾ ਛੱਡ ਦੇਣਗੇ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ, ਅੱਜ ਅੱਲ੍ਹਾ ਨੇ ਪਾਕਿਸਤਾਨ ਤੇ ਦੇਸ਼ ਦੇ 22 ਕਰੋੜ ਲੋਕਾਂ ਦੀ ਰੱਖਿਆ ਕੀਤੀ ਹੈ।ਬੇਭਰੋਸਗੀ ਮਤੇ ਉੱਤੇ ਵੋਟਿੰਗ ਪਹਿਲੀ ਵਾਰ ਸਫਲ ਹੋਈ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ਸ਼ਰੀਫਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।ਪਾਰਲੀਮੈਂਟ ਵਿੱਚ ਵੋਟਿੰਗ ਮੌਕੇ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਵੀ ਦਰਸ਼ਕ ਗੈਲਰੀ ਵਿੱਚ ਸੀ।

Show More

Related Articles

Leave a Reply

Your email address will not be published. Required fields are marked *

Close