International

ਟੈਕਸ ਕੇਸ ਵਿੱਚ ਭਾਰਤੀ ਮੂਲ ਦੇ ਬ੍ਰਿਟਿਸ਼ ਖ਼ਜ਼ਾਨਾ ਮੰਤਰੀ ਸੁਨਾਕ ਦੀ ਮੁਸ਼ਕਲ ਵਧੀ

ਲੰਡਨ- ਇਨਫੋਸਿਸ ਦੇ ਮੋਢੀ ਨਰਾਇਣ ਮੂਰਤੀ ਦੀ ਧੀ ਅਕਸ਼ਤਾ ਮੂਰਤੀ ਦੇ ਟੈਕਸ ਕੇਸ ਦੀ ਜਾਣਕਾਰੀ ਜਨਤਕ ਹੋਣ ਦੀ ਜਾਂਚ ਸ਼ੁਰੂ ਹੋ ਗਈ ਹੈ ਤੇ ਮੀਡੀਆ ਰਿਪੋਰਟਾਂ ਅਨੁਸਾਰ ਵਿੱਤ ਮੰਤਰੀ ਰਿਸ਼ੀ ਸੁਨਕ ਦੀ ਪਤਨੀ ਦੇਨਾਨ-ਰੈਜ਼ੀਡੈਂਟਸਟੇਟਸ ਦੀ ਸੂਚਨਾ ਦਿ ਇੰਡੀਪੈਂਡੈਂਟ ਅਖ਼ਬਾਰ ਤਕ ਕਿਵੇਂ ਪਹੁੰਚੀ ਇਸ ਬਾਰੇ ਜਾਂਚ ਹੋਵੇਗੀ। ਅਖ਼ਬਾਰ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਪਹਿਲੀ ਵਾਰ ਇਹ ਖ਼ਬਰ ਪ੍ਰਕਾਸ਼ਤ ਕੀਤੀ ਸੀ।
‘ਸੰਡੇ ਟਾਈਮਜ਼’ ਦੀ ਰਿਪੋਰਟ ਅਨੁਸਾਰ ਰਿਸ਼ੀ ਸੁਨਾਕ ਦੀ ਟੀਮ ਦੀ ਰਾਏ ਹੈ ਕਿ ‘ਰੈਡ ਥਰੋਟ’ ਵਜੋਂ ਜਾਣੇ ਜਾਂਦੇ ਸਰਕਾਰੀ ਅਧਿਕਾਰੀ ਦੀ ਹਮਾਇਤ ਕਰਨ ਵਾਲੀ ਵਿਰੋਧੀ ਧਿਰ ਲੇਬਰ ਪਾਰਟੀ ਇਸ ਲੀਕ ਲਈ ਜ਼ਿੰਮੇਵਾਰ ਹੈ। ਅਖ਼ਬਾਰ ਨੇ ਬੇਨਾਮ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਸ ਬਾਰੇ ਪੂਰੀ ਕੈਬਨਿਟ ਦਫ਼ਤਰ ਅਤੇ ਵਿੱਤ ਮੰਤਰਾਲੇ ਦੀ ਜਾਂਚ ਹੋਣ ਵਾਲੀ ਹੈ ਕਿ ਇਹ ਜਾਣਕਾਰੀ ਕਿਸ ਕੋਲ ਸੀ ਅਤੇ ਕੀ ਕਿਸੇ ਨੇ ਇਸ ਜਾਣਕਾਰੀ ਦੀ ਮੰਗ ਕੀਤੀ ਸੀ? ਕਿਸੇ ਨਿੱਜੀ ਵਿਅਕਤੀ ਦੇ ਟੈਕਸ ਸਟੇਟਸ ਦਾ ਭੇਦ ਖੋਲ੍ਹਣਾਬ੍ਰਿਟੇਨ ਵਿੱਚ ਅਪਰਾਧ ਹੈ। ਓਥੋਂ ਦੇ ਨਿਯਮਾਂ ਅਨੁਸਾਰ ਕਿਸੇ ਵੀ ਵਿਅਕਤੀ ਉਤੇ ਨਿੱਜੀ ਟਿੱਪਣੀ ਕਰਨਾ ਜਾਂ ਜਾਣਕਾਰੀ ਦੇਣਾ ਨਿਯਮਾਂ ਦੀ ਉਲੰਘਣਾ ਹੈ। ਵਿੱਤ ਮੰਤਰੀ ਦੀ ਪਤਨੀ ਇੱਕ ਭਾਰਤੀ ਨਾਗਰਿਕ ਹੈ, ਇਸ ਕਰ ਕੇ ਉਹ ਕਾਨੂੰਨੀ ਤੌਰ ਉਤੇ ਆਪਣੀ ਵਿਦੇਸ਼ੀ ਕਮਾਈ ਉਤੇ ਟੈਕਸ ਦੇਣ ਦੇ ਲਈ ਪਾਬੰਦ ਨਹੀਂ। ਭਾਰਤੀ ਮੂਲ ਦੇ ਵਿੱਤ ਮੰਤਰੀ ਵੱਲੋਂ ਪਿੱਛੇ ਜਿਹੇ ਕੀਤੇ ਟੈਕਸ ਵਾਧੇ ਕਾਰਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉਤੇ ਹਨ। ਚਰਚਾ ਇਹ ਵੀ ਹੈ ਕਿ ਟੈਕਸ ਕੇਸ ਬਾਰੇ ਬੌਰਿਸ ਜੌਹਨਸਨ ਕੈਬਨਿਟ ਫੇਰਬਦਲ ਦੇ ਦੌਰਾਨ ਰਿਸ਼ੀ ਸੁਨਾਕ ਨੂੰ ਬਤੌਰ ਖ਼ਜ਼ਾਨਾ ਮੰਤਰੀ ਅਹੁਦੇ ਤੋਂ ਲਾਂਭੇ ਵੀ ਕਰ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close