National

ਭਾਰਤ ’ਚ 24 ਘੰਟਿਆਂ ’ਚ ਮਿਲੇ ਕੋਰੋਨਾ ਦੇ 1 ਲੱਖ 65 ਹਜ਼ਾਰ ਨਵੇਂ ਕੇਸ

ਨਵੀਂ ਦਿੱਲੀ- ਭਾਰਤ ’ਚ ਹੁਣ ਕੋਰੋਨਾ ਮਹਾਂਮਾਰੀ ਦੀ ਰਫਤਾਰ ਘਟ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਨਵੇਂ ਕੇਸਾਂ ਵਿਚ ਕਮੀ ਦਰਜ ਕੀਤੀ ਜਾ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 1 ਲੱਖ 65 ਹਜ਼ਾਰ 553 ਨਵੇਂ ਕੇਸ ਮਿਲੇ, ਜਦਕਿ ਮਹਾਂਮਾਰੀ ਦੇ ਚਲਦਿਆਂ 3460 ਮਰੀਜ਼ਾਂ ਨੇ ਦਮ ਤੋੜ ਦਿੱਤਾ।
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ 2 ਲੱਖ 76 ਹਜ਼ਾਰ 309 ਲੋਕਾਂ ਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਹੈ। ਐਤਵਾਰ ਨੂੰ ਭਾਰਤ ਵਿਚ ਕੋਰੋਨਾ ਕੇਸਾਂ ਦਾ ਕੁੱਲ ਅੰਕੜਾ 2 ਕਰੋੜ 78 ਲੱਖ 94 ਹਜ਼ਾਰ 800 ਹੋ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੁੱਲ 3 ਲੱਖ 25 ਹਜ਼ਾਰ 972 ਮੌਤਾਂ ਹੋਈਆਂ ਹਨ। ਇਸ ਨਾਲ ਹੁਣ ਤੱਕ 2 ਕਰੋੜ 54 ਲੱਖ 54 ਹਜ਼ਾਰ 320 ਲੋਕਾਂ ਨੇ ਕੋਰੋਨਾ ਵਿਰੁੱਧ ਜੰਗ ਜਿੱਤ ਲਈ ਹੈ ਤੇ ਹੁਣ ਉਹ ਸਿਹਤਮੰਦ ਹੋ ਚੁੱਕੇ ਹਨ।

Show More

Related Articles

Leave a Reply

Your email address will not be published. Required fields are marked *

Close