International

ਲੰਡਨ ਤੋਂ ਪੜ੍ਹੇ ਕੰਪਿਊਟਰ ਇੰਜਨੀਅਰ ਨੇ 22 ਹਜ਼ਾਰ ਤੋਂ ਵੱਧ ਔਰਤਾਂ ਨੂੰ ਬਣਾਇਆ ਸ਼ਿਕਾਰ

ਮੁੰਬਈ: ਛੋਟੀਆਂ-ਛੋਟੀਆਂ ਠੱਗੀਆਂ ਕਰਕੇ ਹੁਣ ਤੱਕ 22 ਹਜ਼ਾਰ ਤੋਂ ਵੱਧ ਔਰਤਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਣ ਵਾਲਾ ਸ਼ਾਤਿਰ ਮੁਜ਼ਰਮ ਮੁੰਬਈ ਪੁਲਿਸ ਦੇ ਹੱਥੇ ਚੜ੍ਹਿਆ ਹੈ। ਸਾਈਬਰ ਪੁਲਿਸ ਨੇ 32 ਸਾਲਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਫੜੇ ਗਏ ਨੌਜਵਾਨ ਦਾ ਨਾਂ ਅਸ਼ੀਸ਼ ਅਹੀਰ ਹੈ ਜੋ ਪੇਸ਼ੇ ਤੋਂ ਕੰਪਿਊਟਰ ਇੰਜਨੀਅਰ ਹੈ। ਦੱਸ ਦਈਏ ਕਿ ਅਸ਼ੀਸ਼ ਲੰਡਨ ਯੂਨੀਵਰਸਿਟੀ ਤੋਂ ਪੜ੍ਹਿਆ ਹੈ।

ਮੁੰਬਈ ਸਾਈਬਰ ਸੈੱਲ ਦੀ ਡੀਸੀਪੀ ਰਸ਼ਮੀ ਕਰੰਦੀਕਰ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਔਰਤ ਨੇ ਆਨਲਾਈਨ ਸ਼ੌਪਿੰਗ ਵਿੱਚ ਧੋਖਾਧੜੀ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਤੇ ਫਿਰ ਮੁਲਜ਼ਮ ਨੂੰ ਸੂਰਤ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ: ਲਾਪਤਾ ਹੋਏ ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ, ਸੋਸ਼ਲ ਮੀਡੀਆ ‘ਤੇ ਮੰਗੀ ਮਦਦ

ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਲੰਡਨ ਤੋਂ ਪੜ੍ਹਾਈ ਕਰਨ ਤੋਂ ਬਾਅਦ ਸੂਰਤ ਵਿੱਚ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਪਰ ਲੌਕਡਾਉਨ ਕਰਕੇ ਉਸ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ। ਇਸ ਕਾਰਨ ਉਸ ‘ਤੇ ਕਰਜ਼ੇ ਦਾ ਬੋਝ ਵੱਧ ਗਿਆ ਤੇ ਉਸ ਨੇ ਕਰਜ਼ਾ ਵਾਪਸ ਕਰਨ ਲਈ ਧੋਖਾਧੜੀ ਦਾ ਗਲਤ ਤਰੀਕਾ ਚੁਣਿਆ।

ਮੁਲਜ਼ਮ ਨੇ ਖ਼ੁਦ Shopiiee.com ਨਾਂ ਦੀ ਵੈੱਬਸਾਈਟ ਬਣਾਈ ਤੇ ਚੰਗੇ ਕੱਪੜੇ, ਸਸਤੇ ਭਾਅ ‘ਤੇ ਵੇਚਣ ਦਾ ਦਾਅਵਾ ਕੀਤਾ। ਵੈੱਬਸਾਈਟ ‘ਤੇ ਸੁੰਦਰ ਤੇ ਸਸਤੇ ਕੱਪੜੇ ਦੇਖਦੇ ਹੋਏ, ਔਰਤਾਂ ਨੇ ਆਨਲਾਈਨ ਖਰੀਦਣਾ ਸ਼ੁਰੂ ਕੀਤਾ। ਮੁਲਜ਼ਮ ਨੇ ਕੁਝ ਕੱਪੜੇ ਭੇਜੇ, ਪਰ ਜ਼ਿਆਦਾਤਰ ਭੇਜੇ ਹੀ ਨਹੀਂ।

ਹੁਣ ਕਿਉਂਕਿ ਠੱਗੀ ਸਿਰਫ ਕੁਝ ਹਜ਼ਾਰ ਰੁਪਏ ਦੀ ਸੀ, ਇਸ ਲਈ ਕਈ ਲੋਕਾਂ ਨੇ ਪੁਲਿਸ ਕੋਲ ਜਾਣਾ ਪਸੰਦ ਨਹੀਂ ਕੀਤਾ ਤੇ ਉਸ ਦੀ ਠੱਗੀ ਚੱਲਦੀ ਰਹੀ ਪਰ ਮੁੰਬਈ ਸਾਈਬਰ ਸੈੱਲ ਵਿਚ ਸ਼ਿਕਾਇਤ ਆਉਣ ਤੋਂ ਬਾਅਦ ਇਸਦੀ ਜਾਂਚ ਕੀਤੀ ਗਈ ਤਾਂ ਕਿ ਉਸ ਦੀ ਧੋਖਾਧੜੀ ਦਾ ਪਰਦਾਫਾਸ਼ ਹੋਇਆ ਤੇ ਹੁਣ ਇਹ ਠੱਗ ਸਲਾਖਾਂ ਪਿੱਛੇ ਹੈ।

Show More

Related Articles

Leave a Reply

Your email address will not be published. Required fields are marked *

Close