National

ਜਲੰਧਰ ਦੇ ਡਾ. ਗਗਨਦੀਪ ਕੰਗ ਬਣੇ ਪਹਿਲੇ ਭਾਰਤੀ ਮਹਿਲਾ FRS

ਜਲੰਧਰ ਦੇ ਡਾ. ਗਗਨਦੀਪ (ਕੌਰ) ਕੰਗ ਲੰਦਨ ’ਚ ‘ਫ਼ੈਲੋ ਆਫ਼ ਰਾਇਲ ਸੁਸਾਇਟੀ’ (FRS) ਚੁਣੇ ਗਏ ਹਨ। ਇਹ ਮਾਣ ਹਾਸਲ ਕਰਨ ਵਾਲੇ ਡਾ. ਕੰਗ ਪਹਿਲੀ ਭਾਰਤੀ ਮਹਿਲਾ ਹਨ।
56 ਸਾਲਾ ਡਾ. ਗਗਨਦੀਪ ਕੰਗ ਨੂੰ ਇਹ ਮਾਣ ਮੈਡੀਕਲ ਸਾਇੰਸ ਤੇ ਜਨ–ਸਿਹਤ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਸੈਮੀਨਲ ਯੋਗਦਾਨ ਕਾਰਨ ਸਾਲ 2019 ਲਈ ਮਿਲਿਆ ਹੈ। ਇਹ ਜਾਣਕਾਰੀ ਇੰਡੀਅਨ ਅਕੈਡਮੀ ਆਫ਼ ਸਾਇੰਸਜ਼, ਬੈਂਗਲੁਰੂ ਨੇ ਸਾਂਝੀ ਕੀਤੀ ਹੈ।
ਇਸ ਫ਼ੈਲੋਸ਼ਿਪ ਦੇ 360 ਸਾਲਾਂ ਦੇ ਇਤਿਹਾਸ ਵਿੱਚ ਹਾਲੇ ਤੱਕ ਕਿਸੇ ਭਾਰਤੀ ਮਹਿਲਾ ਨੂੰ ਇਹ ਮਾਣ ਹਾਸਲ ਨਹੀਂ ਹੋਇਆ। ਰਾਇਲ ਸੁਸਾਇਟੀ ਦੀ ਸਥਾਪਨਾ 1663 ਈ. ਵਿੱਚ ਹੋਈ ਸੀ।ਉਂਝ ਮੂਲ ਰੂਪ ਵਿੱਚ ਡਾ. ਕੰਗ ਸਮਰਾਲ਼ਾ ਦੇ ਹਨ ਪਰ ਉਹ ਜਲੰਧਰ ’ਚ ਆਪਣੇ ਪਰਿਵਾਰ ਨਾਲ ਰਹਿੰਦੇ ਰਹੇ ਹਨ। ਉਨ੍ਹਾਂ ਆਪਣਾ ਜ਼ਿਆਦਾਤਰ ਸਮਾਂ ਪੰਜਾਬ ਤੋਂ ਬਾਹਰ ਹੀ ਬਿਤਾਇਆ ਹੈ ਕਿਉਂਕਿ ਉਨ੍ਹਾਂ ਦੇ ਭਾਰਤੀ ਰੇਲਵੇਜ਼ ਦੇ ਮੁਲਾਜ਼ਮ ਸਨ; ਜਿਸ ਕਾਰਨ ਉਨ੍ਹਾਂ ਦਾ ਤਬਾਦਲਾ ਅਕਸਰ ਭਾਰਤ ਦੇ ਵੱਖੋ–ਵੱਖਰੇ ਸ਼ਹਿਰਾਂ ਵਿੱਚ ਹੁੰਦਾ ਰਹਿੰਦਾ ਸੀ।

ਡਾ. ਕੰਗ ਦਾ ਯੋਗਦਾਨ ਰੋਟਾਵਾਇਰਸ ਤੇ ਬੱਚਿਆਂ ਵਿੱਚ ਪਾਈਆਂ ਜਾਣ ਵਾਲੀਆਂ ਵਾਇਰਲ/ਗੱਟ ਇਨਫ਼ੈਕਸ਼ਨਜ਼ ਵਿੱਚ ਖੋਜ ਲਈ ਹੈ। ਉਹ ਵੈਲੋਰ ਸਥਿਤ ਕ੍ਰਿਸਚੀਅਨ ਮੈਡੀਕਲ ਕਾਲਜ ਵਿਖੇ ਵੈਲਕਮ ਟ੍ਰੱਸਟ ਰੀਸਰਚ ਲੈਬਾਰੇਟਰੀ, ਡਿਵੀਜ਼ਨ ਆਫ਼ ਗੈਸਟ੍ਰੋਇੰਟੈਸਟੀਨਲ ਸਾਇੰਸਜ਼ ਦੇ ਮੁਖੀ ਹਨ। ਇਸ ਤੋਂ ਇਲਾਵਾ ਉਹ ਫ਼ਰਾਦਾਬਾਦ ਸਥਿਤ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ ਫ਼ਰੀਦਾਬਾਦ ਦੇ ਐਗਜ਼ੀਕਿਊਟਿਵ ਡਾਇਰੈਕਟਰ ਵੀ ਹਨ।

‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਡਾ. ਕੰਗ ਨੇ ਇਹ ਮਾਣ ਮਿਲਣ ਉੱਤੇ ਡਾਢੀ ਖ਼ੁਸ਼ੀ ਦਾ ਇਜ਼ਹਾਰ ਕੀਤਾ।

Show More

Related Articles

Leave a Reply

Your email address will not be published. Required fields are marked *

Close