National

PM ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਵਾਲਾ IAS ਅਧਿਕਾਰੀ ਮੁਅੱਤਲ

ਸਮਬਲਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਕਥਿਤ ਤੌਰ ਉਤੇ ਜਾਂਚ ਕਰਨ ਲਈ ਚੋਣ ਕਮਿਸ਼ਨ ਨੇ ਉੜੀਸ਼ਾ ਦੇ ਜਨਰਲ ਸੁਪਰਵਾਈਜਰ ਨੂੰ ਬੁੱਧਵਾਰ ਨੂੰ ਮੁਅੱਤਲ ਕਰ ਦਿੱਤਾ। ਕਮਿਸ਼ਨ ਵੱਲੋਂ ਜਾਰੀ ਆਦੇਸ਼ ਅਨੁਸਾਰ, ਕਰਨਾਟਕ ਕੇਡਰ ਦੇ 1996 ਬੈਚ ਦੇ ਆਈਏਐਸ ਅਧਿਕਾਰੀ ਮੁਹੰਮਦ ਮੋਹਸਿਨ ਨੇ ਐਸਪੀਜੀ ਸੁਰੱਖਿਆ ਨਾਲ ਜੁੜੇ ਚੋਣ ਕਮਿਸ਼ਨ ਦੇ ਨਿਰਦੇਸ਼ ਪਾਲਣ ਨਹੀਂ ਕੀਤਾ।
ਜ਼ਿਲ੍ਹਾ ਕੁਲੈਕਟਰ ਅਤੇ ਪੁਲਿਸ ਮਹਾਨਿਦੇਸ਼ਕ ਦੀ ਰਿਪੋਰਟ ਦੇ ਆਧਾਰ ਉਤੇ ਕਮਿਸ਼ਨ ਨੇ ਸਮਬਲਪੁਰ ਦੇ ਜਨਰਲ ਸੁਪਰਵਾਈਜਰ ਨੂੰ ਘਟਨਾ ਦੇ ਇਕ ਦਿਨ ਬਾਅਦ ਮੁਅੱਤਲ ਕਰ ਦਿੱਤਾ। ਘਟਨਾ ਮੰਗਲਵਾਰ (16 ਅਪ੍ਰੈਲ) ਨੂੰ ਹੋਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਮਬਲਪੁਰ ਵਿਚ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਜਾਂਚ ਕਰਨਾ ਚੋਣ ਕਮਿਸ਼ਨ ਦੇ ਦਿਸ਼ਾ–ਨਿਰਦੇਸ਼ਾਂ ਦੇ ਤਹਿਤ ਨਹੀਂ ਸੀ। ਐਸਪੀਜੀ ਸੁਰੱਖਿਆ ਪ੍ਰਾਪਤ ਲੋਕਾਂ ਨੂੰ ਅਜਿਹੀ ਜਾਂਚ ਤੋਂ ਛੋਟ ਪ੍ਰਾਪਤ ਹੁੰਦੀ ਹੈ।
ਨਵੀਨ ਪਟਨਾਇਕ ਦੇ ਹੈਲੀਕਾਪਟਰ ਦੀ ਜਾਂਚ ਪੜਤਾਲ ਕੀਤੀ
ਦੂਜੇ ਪਾਸੇ ਚੋਣ ਕਮਿਸ਼ਨ ਦੇ ਸਚਲ ਦਸਤੇ ਨੇ ਮੰਗਲਵਾਰ (16 ਅਪ੍ਰੈਲ) ਨੂੰ ਰਾਊਲਕੇਲਾ ਵਿਚ ਬੀਜੂ ਜਨਤਾ ਦਲ ਪ੍ਰਧਾਨ ਅਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਹੈਲੀਕਾਪਟਰ ਦੇ ਅੰਦਰ ਜਾ ਕੇ ਜਾਂਚ ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਪਟਨਾਇਕ ਨੇ ਦਸਤੇ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਜਦੋਂ ਤੱਕ ਪ੍ਰਕਿਰਿਆ ਪੂਰੀ ਨਹੀਂ ਹੋ ਗਈ ਉਦੋਂ ਤੱਕ ਉਹ ਹੈਲੀਕਾਪਟਰ ਦੇ ਅੰਦਰ ਹੀ ਬੈਠੇ ਰਹੇ। ਮੁੱਖ ਮੰਤਰੀ ਨੇ ਰਾਊਲਕੇਲਾ ਵਿਚ ਇਕ ਰੋਡ ਸ਼ੋਆ ਆਯੋਜਿਤ ਕੀਤਾ ਸੀ।
ਪਟਨਾਇਕ ਦੇ ਸੁਰੱਖਿਆ ਦਸਤੇ ਵਿਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ਕਿ ਜਿਵੇਂ ਹੀ ਪਟਨਾਇਕ ਉਥੋਂ ਉਤਰੇ ਭਾਰਤੀ ਚੋਣ ਕਮਿਸ਼ਨ ਦੇ ਸਚਲ ਦਸਤੇ ਦੇ ਅਧਿਕਾਰੀ ਉਨ੍ਹਾਂ ਕੋਲ ਪਹੁੰਚੇ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਹੈਲੀਕਾਪਟਰ ਤੇ ਸਾਮਾਨ ਜਾਂਚਣ ਦੀ ਆਗਿਆ ਦੇਣ। ਉੜੀਸਾ ਦੇ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਸਚਲ ਦਸਤੇ ਨੂੰ ਜਾਂਚ ਕਰਨ ਦਾ ਅਧਿਕਾਰ ਪ੍ਰਾਪਤ ਹੈ ਅਤੇ ਇਸਦਾ ਕਿਸੇ ਵਿਅਕਤੀ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੇ ਹੈਲੀਕਾਪਟਰ ਦੀ ਵੀ ਸਚਲ ਦਸਤੇ ਨੇ ਮੰਗਲਵਾਰ ਨੂੰ ਜਾਂਚ ਪੜਤਾਲ ਕੀਤੀ ਸੀ।

Show More

Related Articles

Leave a Reply

Your email address will not be published. Required fields are marked *

Close