Sports

IPL 2019: ਪੰਜਾਬ ਨੇ ਰਾਜਸਥਾਨ ਨੂੰ 12 ਰਨਾਂ ਨਾਲ ਹਰਾਇਆ

ਆਈਪੀਐਲ 2019 ਦਾ 32ਵਾਂ ਮੁਕਾਬਲਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੋਹਾਲੀ ਸਥਿਤ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਚ ਕਿੰਗਸ ਇਲੈਵਨ ਪੰਜਾਬ ਅਤੇ ਰਾਜਸਥਾਲ ਰਾਇਲਸ ਵਿਚਾਲੇ ਖੇਡਿਆ ਗਿਆ। ਪੰਜਾਬ ਦੀ ਟੀਮ ਨੇ ਇਸ ਮੁਕਾਬਲੇ ਚ ਰਾਜਸਥਾਨ ਨੂੰ 12 ਰਨਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਪੰਜਾਬ ਦੇ 9 ਮੈਚਾਂ ਚ 5 ਜਿੱਤ ਅਤੇ 4 ਹਾਰ ਨਾਲ 10 ਅੰਕ ਹੋ ਗਏ ਹਨ। ਪੰਜਾਬ ਅੰਕੜਾ-ਲੜੀ ਚ ਹੁਣ ਚੌਥੇ ਸਥਾਨ ਤੇ ਪੁੱਜ ਗਈ ਹੈ ਜਦਕਿ ਰਾਜਸਥਾਨ ਟੀਮ ਦੀ ਇਹ 8 ਮੈਚਾਂ ਚੋਂ 6ਵੀਂ ਹਾਰ ਹੈ ਤੇ ਉਹ 4 ਅੰਕ ਲੈ ਕੇ ਅੰਕੜਾ-ਲੜੀ ਚ 7ਵੇਂ ਸਥਾਨ ਤੇ ਮੌਜੂਦ ਹੈ। ਪੰਜਾਬ ਨੇ ਇਸ ਤੋਂ ਪਹਿਲਾਂ ਵਾਲੇ ਮੈਚ ਵਿਚ ਵੀ ਰਾਜਸਥਾਨ ਨੂੰ 14 ਰਨਾਂ ਤੋਂ ਹਰਾਇਆ ਸੀ। ਮੋਹਾਲੀ ਵਿਖੇ ਖੇਡੇ ਗਏ ਅੱਜ ਦੇ ਮੈਚ ਚ ਰਵੀਚੰਦਰਨ ਅਸ਼ਵਿਨ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਇਸ ਮੈਚ ਵਿਚ ਪੰਜਾਬ ਦੀ ਟੀਮ ਨੇ ਟਾਸ ਹਾਰਨ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਚ 6 ਵਿਕੇਟਾਂ ਦੇ ਨੁਕਸਾਨ ’ਤੇ 182 ਰਨ ਬਣਾਏ ਸਨ ਜਦਕਿ ਜਵਾਬ ਚ ਰਾਜਸਥਾਨ ਦੀ ਟੀਮ 20 ਓਵਰਾਂ ਚ 7 ਵਿਕੇਟਾਂ ਦੇ ਨੁਕਸਾਨ ਤੇ 170 ਰਨਾਂ ਤੇ ਢੇਰ ਹੋ ਗਈ।

Show More

Related Articles

Leave a Reply

Your email address will not be published. Required fields are marked *

Close