InternationalSports

ਮੈਲਬੌਰਨ ਕਬੱਡੀ ਅਕੈਡਮੀ ਨੇ 36 ਵੀ ਸਿੱਖ ਖੇਡਾਂ ਤੇ ਗੱਡੇ ਜਿੱਤ ਦੇ ਝੰਡੇ

ਸਾਡਾ ਪ੍ਰਦਰਸ਼ਨ ਆਲ ਓਵਰ ਸ਼ਾਨਦਾਰ ਰਿਹਾ - ਬਾਸੀ ਭਲਵਾਨ

ਆਸਟਰੇਲੀਆ ਨਕੋਦਰ ਮਹਿਤਪੁਰ  (ਹਰਜਿੰਦਰ ਪਾਲ ਛਾਬੜਾ) –   ਪਿਛਲੇ ਦਿਨੀਂ ਆਸਟਰੇਲੀਆ ਦੇ ਐਡੀਲੇਡ ਸ਼ਹਿਰ ਵਿਖੇ 36ਵੀ ਸਿੱਖ ਖੇਡਾਂ ਸਾਨੋ ਸੌਕਤ ਨਾਲ ਸਪੰਨ ਹੋਈਆ। ਜਿਸ ਵਿਚ ਖੇਡਾਂ ਦੀਆਂ ਵੱਖ ਵੱਖ ਵਨਗੀਆਂ ਦੇਖਣ ਨੂੰ ਮਿਲੀਆਂ। ਜਿਸ ਵਿਚ ਕਬੱਡੀ ਤੋਂ ਇਲਾਵਾਂ ਹੋਰਨਾਂ ਖੇਡਾਂ ਦੇ ਮੁਕਾਬਲੇ ਵੀ ਦੇਖਣ ਨੂੰ ਮਿਲੇ। ਪਿਛਲੇ ਕਈ ਦਹਾਕਿਆਂ ਤੋਂ ਆਸਟਰੇਲੀਆ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰ ਰਹੇ ਸ੍ਰ ਕੁਲਦੀਪ ਸਿੰਘ ਬਾਸੀ ਭਲਵਾਨ ਦੀ ਅਗਵਾਈ ਵਾਲੀ ਮੈਲਬੌਰਨ ਕਬੱਡੀ ਅਕੈਡਮੀ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹਨਾਂ ਖੇਡਾਂ ਵਿਚ ਆਪਣੀ ਸਰਦਾਰੀ ਕਾਇਮ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਾਸੀ ਭਲਵਾਨ ਨੇ ਦੱਸਿਆ ਕਿ ਸਿੱਖ ਖੇਡਾਂ ਆਸਟਰੇਲੀਆ ਦੇ ਇਤਿਹਾਸ ਵਿਚ ਪੰਜਾਬੀ ਸੱਭਿਆਚਾਰ ਦੀ ਸ਼ਾਨ ਹਨ। ਜੋ ਇਸ ਵਾਰੀ ਐਡੀਲੇਡ ਵਿਖੇ ਹੋਈਆ ਹਨ। ਜਿਸ ਵਿਚ ਮੈਲਬੌਰਨ ਕਬੱਡੀ ਅਕੈਡਮੀ ਨੇ ਕਬੱਡੀ ਓਪਨ, ਨੈੱਟਬਾਲ ਲੜਕੀਆਂ ਦੀਆਂ ਟੀਮਾਂ ਉਤਾਰੀਆਂ ਸਨ। ਜਿਸ ਵਿਚ ਕਬੱਡੀ ਓਪਨ ਮੁਕਾਬਿਲਆਂ ਵਿਚ ਸਾਡੀ ਟੀਮ ਦੂਜੇ ਸਥਾਨ ਤੇ ਰਹੀ। ਜਿਸ ਵਿਚ ਸੰਸਾਰ ਪ੍ਰਸਿੱਧ ਕਬੱਡੀ ਖ਼ਿਡਾਰੀ ਸਨੀ ਕਾਲਾ ਸੰਘਿਆਂ, ਫੌਜੀ ਸੀਹੋਂ ਮਾਜਰਾ, ਰੇਡਰ ਗਗਨ ਜੋਗੇਵਾਲ, ਲੱਡਾ ਬੱਲਪੁਰ, ਮੰਨਾ ਬੱਲ ਨੌ ਆਦਿ ਨੇ ਬਹੁਤ ਜਬਰਦਸਤ ਖੇਡ ਦਿਖਾਈ।ਨੈਟਬਾਲ ਅੰਡਰ 13 ਲੜਕੀਆਂ ਵਿਚ ਦੂਜਾ ਸਥਾਨ, ਅੰਡਰ 15 ਸਾਲ ਲੜਕੀਆਂ ਤੀਜਾ ਸਥਾਨ, ਓਪਨ ਲੜਕੀਆਂ ਵਿਚ ਦੂਜਾ ਸਥਾਨ ਰਿਹਾ। ਇਸ ਮੌਕੇ ਸ੍ਰ ਕੁਲਦੀਪ ਸਿੰਘ ਬਾਸੀ ਭਲਵਾਨ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰਨ ਗੁਰਪ੍ਰੀਤ ਕੌਰ ਗੋਪੀ ਦਾ ਸੋਨੇ ਦੀ ਚੈਨ, ਬਲਜੀਤ ਕੌਰ ਔਲਖ ਸੋਨੇ ਦੀ ਮੁੰਦਰੀ, ਬੱਬੂ ਰੌਂਤਾ ਦਾ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਲਬੌਰਨ ਕਬੱਡੀ ਅਕੈਡਮੀ ਦੇ ਚੇਅਰਮੈਨ ਕੁਲਦੀਪ ਸਿੰਘ ਬਾਸੀ,ਪ੍ਰਧਾਨ ਸ੍ਰ ਹਰਦੇਵ ਸਿੰਘ ਗਿੱਲ, ਸੈਕਟਰੀ ਲਵਜੀਤ ਸਿੰਘ ਸੰਘਾ, ਸਹਾਇਕ ਸੈਕਟਰੀ ਤੀਰਥ ਸਿੰਘ ਪੱਡਾ, ਖਜਾਨਚੀ ਹਰਪਾਲ ਸਿੰਘ,ਸਹਾਇਕ ਖਜਾਨਚੀ ਮੀਕਾ ਮੱਲ੍ਹੀ, ਹਰਜਿੰਦਰ ਸਿੰਘ ਅਟਵਾਲ ਹਾਜ਼ਿਰ ਸਨ।
Show More

Related Articles

Leave a Reply

Your email address will not be published. Required fields are marked *

Close