Canada

ਕੈਨੇਡੀਅਨ ਆਰਮਡ ਫੋਰਸਿਸ ’ਚ ਸਾਲ 2020 ਵਿਚ 16 ਫੌਜੀਆਂ ਨੇ ਕੀਤੀ ਖੁਦਕੁਸ਼ੀ : ਰਿਪੋਰਟ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਨੇਡੀਅਨ ਆਰਮਡ ਫੋਰਸਿਜ਼ ਦਾ ਕਹਿਣਾ ਹੈ ਕਿ ਸਾਲ 2020 ਵਿਚ 16 ਜਵਾਨਾਂ ਨੇ ਖੁਦਕੁਸ਼ੀਆਂ ਕਰਕੇ ਆਪਣੀ ਜਾਨ ਗਵਾਈ ਹੈ।
ਸਾਲ 2019 ਵਿਚ 20 ਫੌਜੀਆਂ ਨੇ ਖੁਦਕੁਸ਼ੀ ਕੀਤੀ ਸੀ ਜੋ ਕਿ ਪਿਛਲੇ ਸਾਲ ਨਾਲੋਂ ਮਾਮੂਲੀ ਗਿਰਾਵਟ ਨੂੰ ਦਰਸਾਉਂਦਾ ਹੈ। ਨਵੇਂ ਅੰਕੜੇ ਜੋੜਨ ਤੋਂ ਬਾਅਦ ਪਿਛਲੇ ਇਕ ਦਹਾਕੇ ਵਿਚ ਫੌਜੀ ਜਵਾਨਾਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ 191 ਹੋ ਜਾਂਦੇ ਹਨ। ਇਹ ਅੰਕੜਾ ਸਾਲ 2001 ਤੋਂ 2014 ਦੇ ਦਹਾਕੇ ਵਿਚ 158 ਖੁਦਕੁਸ਼ੀਆਂ ਨਾਲੋਂ ਵੱਧ ਹੈ ਜਦੋਂਕਿ ਉਸ ਸਮੇਂ ਵੱਡੀ ਗਿਣਤੀ ਵਿਚ ਫੌਜੀ ਅਫਗਾਨਿਸਤਾਨ ਵਿਚ ਸੇਵਾ ਨਿਭਾ ਰਹੇ ਸਨ।
ਮਿਲਟਰੀ ਕਮਾਂਡਰਾਂ ਨੇ ਵਰਦੀ ਵਾਲੇ ਲੋਕਾਂ ਦੀ ਮਾਨਸਿਕ ਤੰਦਰੁਸਤੀ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਕਾਰਜਕਾਰੀ ਰੱਖਿਆ ਮੁਖੀ ਲੈਫਟੀਨੈਂਟ ਜਨਰਲ ਵੇਨ ਆਇਅਰ ਨੇ ਪਿਛਲੇ ਹਫਤੇ ਕੈਨੇਡੀਅਨ ਪ੍ਰੈੱਸ ਨੂੰ ਦੱਸਿਆ ਕਿ ਉਹ ਸੈਨਾਂ ਵਿਚ ‘ਪਰੇਸ਼ਾਨੀ’ ਦੇਖ ਰਹੇ ਸਨ ਜਿਸ ਵਿਚ ਉਹ ਸੈਨਿਕ ਵੀ ਸ਼ਾਮਲ ਹਨ ਜੋ ਕਰੋਨਾ ਮਹਾਮਾਰੀ ਦੇ ਦੌਰਾਨ ਓਵਰਟਾਈਮ ਕੰਮ ਕਰ ਰਹੇ ਸਨ। ਪਿਛਲੇ ਸਾਲ ਲਗਭਗ 20 ਹਜ਼ਾਰ ਸੈਨਿਕਾਂ ਉੱਤੇ ਕੀਤੇ ਗਏ ਇਕ ਸਰਵੇਖਣ ਵਿਚ ਇਕ ਤਿਹਾਈ ਸੈਨਿਕਾਂ ਨੇ ਦੱਸਿਆ ਕਿ ਮਹਾਮਾਰੀ ਦੇ ਦੌਰਾਨ ਉਨ੍ਹਾਂ ਦੀ ਮਾਨਸਿਕ ਸਿਹਤ ਵਿਗੜ ਗਈ ਸੀ ਪਰ 10 ਵਿਚੋਂ ਸਿਰਫ ਇਕ ਨੂੰ ਹੀ ਕਿਸੇ ਤਰ੍ਹਾਂ ਦੀ ਦੇਖਭਾਲ ਮਿਲੀ ਸੀ।

Show More

Related Articles

Leave a Reply

Your email address will not be published. Required fields are marked *

Close