Canada

ਕੈਨੇਡਾ: ਐਨਡੀਪੀ ਵੱਲੋਂ ਯੂਨੀਵਰਸਲ ਤੇ ਕੌਮੀ ਫਾਰਮਾਕੇਅਰ ਪ੍ਰੋਗਰਾਮ ਲਿਆਉਣ ਦਾ ਵਾਅਦਾ, ਹਰ ਤਬਕੇ ਦੇ ਲੋਕਾਂ ਨੂੰ ਹੋਵੇਗਾ ਫਾਇਦਾ

ਕੋਕਿਲਤਾਮ, ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਐਨਡੀਪੀ ਵੱਲੋਂ ਅਜਿਹਾ ਯੂਨੀਵਰਸਲ ਤੇ ਕੌਮੀ ਫਾਰਮਾਕੇਅਰ ਪ੍ਰੋਗਰਾਮ ਲਿਆਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਜਿਸ ਨਾਲ ਹਰ ਤਬਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਐਨਡੀਪੀ ਇਸ ਪ੍ਰੋਗਰਾਮ ਨੂੰ 2020 ਤੱਕ ਸ਼ੁਰੂ ਕਰਨਾ ਚਾਹੁੰਦੀ ਹੈ। ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਸੋਮਵਾਰ ਨੂੰ ਕੋਕਿਲਤਾਮ, ਬੀਸੀ ਵਿੱਚ ਇੱਕ ਈਵੈਂਟ ਵਿੱਚ ਹੈਲਥ ਕ੍ਰਿਟਿਕ ਡੌਨ ਡੇਵੀਜ਼ ਨਾਲ ਇਸ ਫਾਰਮਾਕੇਅਰ ਪਲੈਨ ਦਾ ਵੇਰਵਾ ਜਾਰੀ ਕੀਤਾ ਗਿਆ। ਜਗਮੀਤ ਸਿੰਘ ਨੇ ਆਖਿਆ ਕਿ ਇਹ ਕਾਫੀ ਦਮਦਾਰ ਪਲੈਨ ਹੈ ਤੇ ਇਸ ਨੂੰ ਜਾਰੀ ਕਰਨ ਲਈ ਵੀ ਹੌਸਲਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਫਾਰਮਾਸਿਊਟੀਕਲ ਇੰਡਸਟਰੀਜ਼ ਤੇ ਇੰਸੋ਼ਰੈਂਸ ਕੰਪਨੀਆਂ ਇਸ ਯੋਜਨਾ ਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦੀਆਂ ਪਰ ਅਸੀਂ ਜਾਣਦੇ ਹਾਂ ਕਿ ਇਹ ਯੋਜਨਾ ਕਮਾਲ ਦੀ ਹੈ। ਇਸ ਯੋਜਨਾ ਤਹਿਤ ਹਰੇਕ ਕੈਨੈਡੀਅਨ ਨੂੰ ਮਾਹਿਰਾਂ ਦੇ ਗਰੁੱਪ ਵੱਲੋਂ ਨਿਰਧਾਰਤ ਨੁਸਖੇ ਵਾਲੀਆਂ ਦਵਾਈਆਂ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਦਵਾਈਆਂ ਕਿਸੇ ਵੀ ਤਰ੍ਹਾਂ ਦੇ ਸਨਅਤੀ ਤੇ ਸਿਆਸੀ ਦਬਾਅ ਤੋਂ ਮੁਕਤ ਹੋਣਗੀਆਂ। ਏਜੰਸੀ ਉਨ੍ਹਾਂ ਦਵਾਈਆਂ ਦੀ ਚੰਗੀ ਤਰ੍ਹਾਂ ਜਾਂਚ ਕਰੇਗੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸੇਫ ਤੇ ਅਸਰਦਾਰ ਹੋਣ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਦਾ ਮੁੱਲ ਵੀ ਸਹੀ ਹੋਵੇ। ਉਨ੍ਹਾਂ ਆਖਿਆ ਕਿ ਅਜੋਕੇ ਸਮੇਂ ਵਿੱਚ ਜਿਨ੍ਹਾਂ ਪਰਿਵਾਰਾਂ ਕੋਲ ਪ੍ਰਾਈਵੇਟ ਤੌਰ ਉੱਤੇ ਦਵਾਈਆਂ ਤੱਕ ਪਹੁੰਚ ਨਹੀਂ ਹੈ ਉਨ੍ਹਾਂ ਨੂੰ ਹਰ ਸਾਲ 550 ਡਾਲਰ ਔਸਤਨ ਦੀ ਕਵਰੇਜ ਮਿਲ ਸਕੇਗੀ। ਇੱਥੇ ਹੀ ਬੱਸ ਨਹੀਂ ਇਸ ਨਾਲ ਹਰੇਕ ਕਰਮਚਾਰੀ ਪਿੱਛੇ ਇੰਪਲਾਇਰ ਨੂੰ 600 ਡਾਲਰ ਦੀ ਬਚਤ ਹੋਵੇਗੀ। ਜਗਮੀਤ ਸਿੰਘ ਨੇ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਕੈਨੇਡੀਅਨਾਂ ਨੂੰ ਉਹ ਦਵਾਈਆਂ ਮਿਲ ਸਕਣ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ।

Show More

Related Articles

Leave a Reply

Your email address will not be published. Required fields are marked *

Close