Punjab

ਚੋਣਾਂ ਨੇ ਰਗੜੇ ਅਮਲੀ, ਭੁੱਕੀ ਦੇ ਭਾਅ ਚੜ੍ਹੇ ਆਸਮਾਨੀ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਅਮਲੀ ਔਖੇ ਹਨ। ਪੰਜਾਬ ਵਿੱਚ ਚੋਣਾਂ ਦੇਰੀ ਨਾਲ ਹੋਣ ਕਾਰਨ ਅਜੇ ਉਮੀਦਵਾਰਾਂ ‘ਗੱਫੇ’ ਵੰਡਣੇ ਸ਼ੁਰੂ ਨਹੀਂ ਕੀਤੇ ਪਰ ਪੁਲਿਸ ਦੀ ਸਖਤੀ ਕਰਕੇ ਭੁੱਕੀ ਦੇ ਭਾਅ ਵਧ ਗਏ ਹਨ। ਰਾਜਸਥਾਨ ਵਿੱਚ ਭੁੱਕੀ ਦਾ ਥੋਕ ਭਾਅ ਹੁਣ ਪ੍ਰਤੀ ਕਿਲੋ 2500 ਰੁਪਏ ਤੋਂ ਵਧ ਕੇ 3500 ਰੁਪਏ ਹੋ ਗਿਆ ਹੈ। ਇਸ ਨਾਲ ਪਰਚੂਨ ਭਾਅ ਵਿੱਚ 1000 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਹੁਣ ਭੁੱਕੀ ਸ਼ਰੇਆਮ ਮਿਲਣੀ ਵੀ ਔਖੀ ਹੋ ਗਈ ਹੈ।
ਕਾਬਲੇਗੌਰ ਹੈ ਕਿ ਪੰਜਾਬ ਪੁਲਿਸ ਨੇ ਚੋਣ ਜ਼ਾਬਤੇ ਪਿਛੋਂ ਗੁਆਂਢੀ ਸੂਬਿਆਂ ਤੋਂ ਆਉਂਦੇ ਨਸ਼ਿਆਂ ‘ਤੇ ਕਾਫ਼ੀ ਸਖ਼ਤੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਣਕ ਦੀ ਵਾਢੀ ਸਿਰ ‘ਤੇ ਹੋਣ ਕਰਕੇ ਪੋਸਤ ਦੀ ਮੰਗ ਵਧਣ ਲੱਗੀ ਹੈ। ਭੁੱਕੀ ਦੀ ਸਪਲਾਈ ਘਟਣ ਕਰਕੇ ਭਾਅ ਵਧਣ ਲੱਗੇ ਹਨ। ਸੂਤਰਾਂ ਮੁਤਾਬਕ ਪੰਜਾਬ ਦੇ ਪਿੰਡਾਂ ਵਿੱਚ ਭੁੱਕੀ ਦਾ ਭਾਅ ਹੁਣ ਪਰਚੂਨ ਵਿੱਚ 5 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਨਾਲ ਲੱਗਦੀ ਰਾਜਸਥਾਨ ਤੇ ਹਰਿਆਣਾ ਦੀ ਸਰਹੱਦ ’ਤੇ ਤਿੰਨ ਦਰਜਨ ਤੋਂ ਉਪਰ ਨਾਕੇ ਹਨ। ਇਸ ਕਰੇ ਭੁੱਕੀ ਦੀ ਤਸਕਰੀ ਕਰਨ ਵਾਲੇ ਵੀ ਸ਼ਾਂਤ ਹੋ ਗਏ ਹਨ। ਪੁਲਿਸ ਨਾਕਿਆਂ ਕਰਕੇ ਅਮਲੀ ਵੀ ਸਰਹੱਦ ਵੱਲ ਜਾਣ ਤੋਂ ਡਰਦੇ ਹਨ। ਉਧਰ, ਵੱਡੇ ਨਸ਼ਾ ਤਸਕਰਾਂ ਨੇ ਭੁੱਕੀ ਦੇ ਭਾਅ ਚੱਕ ਦਿੱਤੇ ਹਨ। ਇਸ ਕਰਕੇ ਅਮਲੀ ਪ੍ਰੇਸ਼ਾਨ ਹਨ।

Show More

Related Articles

Leave a Reply

Your email address will not be published. Required fields are marked *

Close