Canada

ਕੈਨੇਡਾ: ਦੱਖਣੀ ਅਫਰੀਕਾ ਵਿੱਚ ਲਾਪਤਾ ਹੋਈ ਕੈਨੇਡੀਅਨ ਮਹਿਲਾ ਬਾਰੇ ਪਤਾ ਚੱਲਿਆ , ਕੀਤਾ ਗਿਆ ਹੋ ਸਕਦਾ ਹੈ ਅਗਵਾ

ਕਿਊਬਿਕ, ਕਈ ਮਹੀਨਿਆਂ ਤੋਂ ਦੱਖਣੀ ਅਫਰੀਕਾ ਵਿੱਚ ਲਾਪਤਾ ਹੋਈ ਕੈਨੇਡੀਅਨ ਮਹਿਲਾ ਬਾਰੇ ਪਤਾ ਚੱਲਿਆ ਹੈ ਕਿ ਉਸ ਨੂੰ ਅਗਵਾ ਕਰਕੇ ਮਾਲੀ ਲਿਜਾਇਆ ਗਿਆ ਹੋ ਸਕਦਾ ਹੈ। ਕਿਊਬਿਕ ਦੀ ਐਡਿਥ ਬਲਾਇਸ ਤੇ ਉਸ ਦਾ ਸਾਥੀ ਇਟਲੀ ਦਾ ਲੂਕਾ ਤਾਚੈਟੋ ਬੁਰਕੀਨਾ ਫਾਸੋ ਵਿੱਚ ਸਫਰ ਦੌਰਾਨ ਦਸੰਬਰ ਵਿੱਚ ਲਾਪਤਾ ਹੋ ਗਏ ਸਨ। ਉਹ ਦੋਵੇਂ ਕਾਰ ਰਾਹੀਂ ਦੱਖਣ-ਪੱਛਮੀ ਬੁਰਕੀਨਾ ਫਾਸੋ ਤੋਂ ਟੋਗੋ ਜਾਂਦੇ ਸਮੇਂ ਲਾਪਤਾ ਹੋਏ ਸਨ। ਇਹ ਦੋਵੇਂ ਇੱਥੇ ਕਿਸੇ ਏਡ ਗਰੁੱਪ ਨਾਲ ਵਾਲੰਟੀਅਰ ਦੇ ਤੌਰ ਉੱਤੇ ਕੰਮ ਕਰਨ ਜਾ ਰਹੇ ਸਨ। ਜਨਵਰੀ ਵਿੱਚ ਦਿੱਤੇ ਬਿਆਨ ਵਿੱਚ ਬੁਰਕੀਨਾ ਫਾਸੋ ਦੀ ਸਰਕਾਰ ਨੇ ਇਸ ਜੋੜੇ ਦੇ ਗਾਇਬ ਹੋਣ ਦਾ ਕਾਰਨ ਉਨ੍ਹਾਂ ਦਾ ਅਗਵਾ ਹੋਣਾ ਦੱਸਿਆ। ਇਸ ਜਾਣਕਾਰੀ ਦੀ ਕੈਨੇਡੀਅਨ ਸਰਕਾਰ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਪਰ ਫੈਡਰਲ ਸਰਕਾਰ ਨੇ ਇਹ ਵੀ ਆਖਿਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀਆਂ ਸੰਭਾਵਨਾਂਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਹਿਊਮਨ ਰਾਈਟਸ ਵਾਚ ਦੀ ਤਾਜ਼ਾ ਰਿਪੋਰਟ ਵਿੱਚ ਵੀ ਇਹੋ ਆਖਿਆ ਗਿਆ ਕਿ ਇਸ ਜੋੜੇ ਨੂੰ ਅਗਵਾ ਕੀਤਾ ਗਿਆ ਹੋ ਸਕਦਾ ਹੈ। ਇਸ ਜੋੜੇ ਨੂੰ ਅਗਵਾ ਕਰਨ ਦੀ ਜਿ਼ੰਮੇਵਾਰੀ ਕਿਸੇ ਵੀ ਹਥਿਆਰਬੰਦ ਇਸਲਾਮਿਸਟ ਗਰੁੱਪ ਵੱਲੋਂ ਨਹੀਂ ਲਈ ਗਈ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਜੋੜੇ ਨੂੰ ਅਗਵਾ ਕਰਨ ਤੋਂ ਬਾਅਦ ਮਾਲੀ ਲਿਜਾਇਆ ਗਿਆ ਹੋ ਸਕਦਾ ਹੈ। 22 ਮਾਰਚ ਨੂੰ ਜਥੇਬੰਦੀ ਦੀ ਵੈੱਬਸਾਈਟ ਉੱਤੇ ਪਾਈ ਗਈ ਇਸ ਰਿਪੋਰਟ ਵਿੱਚ ਦੋਵਾਂ ਯਾਤਰੀਆਂ ਦੀ ਹੋਣੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਨਵਰੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਆਖਿਆ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬਲਾਇਸ ਅਜੇ ਵੀ ਜਿ਼ੰਦਾ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਸੀ ਜਦੋਂ ਕਰਕ ਵੁੱਡਮੈਨ ਨਾਂ ਦਾ ਇੱਕ ਹੋਰ ਕੈਨੇਡੀਅਨ ਉੱਤਰੀ ਬੁਰਕੀਨਾ ਫਾਸੋ ਵਿੱਚ ਮਾਲੀ ਤੇ ਨਾਈਜਰ ਦੀ ਸਰਹੱਦ ਦੇ ਲਾਗੇ ਮ੍ਰਿਤਕ ਪਾਇਆ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close