Canada

ਕੈਨੇਡਾ : ਕਾਰਬਨ ਟੈਕਸ ਨਾਲ 4 ਪ੍ਰੋਵਿੰਸਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋਵੇਗਾ ਵਾਧਾ : ਮੈਕੇਨਾ

ਓਟਵਾ, ਐਨਵਾਇਰਮੈਂਟ ਮੰਤਰੀ ਕੈਥਰੀਨ ਮੈਕੇਨਾ ਨੇ ਸਪਸ਼ਟ ਕੀਤਾ ਕਿ ਸੋਮਵਾਰ ਤੋਂ ਚਾਰ ਪ੍ਰੋਵਿੰਸਾਂ ਵਿੱਚ ਲਾਗੂ ਹੋਣ ਜਾ ਰਹੇ ਫੈਡਰਲ ਕਾਰਬਨ ਟੈਕਸ ਨਾਲ ਇਨ੍ਹਾਂ ਪ੍ਰੋਵਿੰਸਾਂ ਦੇ ਵਾਸੀਆਂ ਨੂੰ ਪੰਪ ਉੱਤੇ ਪ੍ਰਤੀ ਲੀਟਰ ਪਿੱਛੇ ਔਸਤਨ ਚਾਰ ਸੈਂਟ ਵਾਧੂ ਦੇਣੇ ਪੈਣਗੇ। ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ, ਸਸਕੈਚਵਨ, ਮੈਨੀਟੋਬਾ ਤੇ ਨਿਊ ਬਰੰਜ਼ਵਿੱਕ ਵੱਲੋਂ ਅਜੇ ਤੱਕ ਇਸ ਸਬੰਧ ਵਿੱਚ ਆਪਣੀ ਕੋਈ ਯੋਜਨਾ ਪੇਸ਼ ਨਹੀਂ ਕੀਤੀ ਗਈ ਹੈ ਇਸ ਲਈ ਲਿਬਰਲ ਸਰਕਾਰ ਇਨ੍ਹਾਂ ਪ੍ਰੋਵਿੰਸਾਂ ਉੱਤੇ ਆਪਣੇ ਵੱਲੋਂ ਟੈਕਸ ਮੜ੍ਹ ਰਹੀ ਹੈ। ਇਹ ਟੈਕਸ ਪਹਿਲੀ ਅਪਰੈਲ ਤੋਂ ਪ੍ਰਭਾਵੀ ਹੋਵੇਗਾ। ਇੱਕ ਇੰਟਰਵਿਊ ਵਿੱਚ ਮੈਕੇਨਾ ਨੇ ਆਖਿਆ ਕਿ ਇਸ ਨਾਲ ਲੋਕ ਸ਼ਾਇਦ ਇਹ ਸੋਚਣ ਕਿ ਉਨ੍ਹਾਂ ਨੂੰ ਐਨਰਜੀ ਐਫੀਸ਼ੀਐਂਟ ਗੱਡੀਆਂ ਲੈਣੀਆਂ ਚਾਹੀਦੀਆਂ ਹਨ ਜਾਂ ਪਬਲਿਕ ਟਰਾਂਸਪੋਰਟੇਸ਼ਨ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਇਸ ਆਮਦਨ ਦਾ 90 ਫੀ ਸਦੀ ਕੈਨੇਡੀਅਨਾਂ ਨੂੰ ਟੈਕਸ ਛੋਟ ਰਾਹੀਂ ਵਾਪਿਸ ਕਰ ਦਿੱਤਾ ਜਾਵੇਗਾ। ਜਿ਼ਕਰਯੋਗ ਹੈ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਨੂੰ ਕਾਰਬਨ ਦੇ ਰਿਸਾਅ ਉੱਤੇ ਟੈਕਸ ਲਾਉਣ ਲਈ ਦਬਾਅ ਪਾਉਂਦੀ ਆ ਰਹੀ ਹੈ। ਫੈਡਰਲ ਸਰਕਾਰ ਚਾਹੁੰਦੀ ਹੈ ਕਿ ਇਸ ਸਾਲ 10 ਡਾਲਰ ਪ੍ਰਤੀ ਟੰਨ ਤੋਂ ਸ਼ੁਰੂ ਹੋ ਕੇ ਇਹ ਟੈਕਸ 2022 ਤੱਕ ਹੌਲੀ ਹੌਲੀ 50 ਡਾਲਰ ਪ੍ਰਤੀ ਟੰਨ ਤੱਕ ਵਧਾਇਆ ਜਾਵੇ।

Show More

Related Articles

Leave a Reply

Your email address will not be published. Required fields are marked *

Close