Sports

IPL 2019: ਹੈਦਰਾਬਾਦ ਨੇ ਬੰਗਲੌਰ ਨੂੰ 118 ਦੌੜਾਂ ਨਾਲ ਹਰਾਇਆ

ਆਈਪੀਐੱਲ ਭਾਵ ਇੰਡੀਅਨ ਪ੍ਰੀਮੀਅਰ ਲੀਗ 2019 ਦਾ 12ਵੇਂ ਸੀਜ਼ਨ ਦਾ 11ਵਾਂ ਮੈਚ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਅਤੇ ਰਾਇਲ ਚੈਲੇਂਜਰਸ ਬੰਗਲੌਰ (Royal Challengers Bangalore) ਵਿਚਾਲੇ ਖੇਡਿਆ ਗਿਆ। ਸਨਰਾਈਜ਼ਰਸ ਹੈਦਰਾਬਾਦ ਨੇ ਇਹ ਮੈਚ 118 ਦੌੜਾਂ ਨਾਲ ਜਿੱਤ ਲਿਆ। 20 ਓਵਰ ਮੁਕੰਮਲ ਹੋਣ ਵਿੱਚ ਸਿਰਫ਼ ਇੱਕ ਗੇਂਦ ਰਹਿੰਦੀ ਸੀ, ਜਦੋਂ ਬੰਗਲੌਰ ਦੀ ਸਾਰੀ ਟੀਮ ਸਿਰਫ਼ 113 ਦੌੜਾਂ ਬਣਾ ਕੇ ਆਊਟ ਹੋ ਗਈ। ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੰਗਲੌਰ ਨੂੰ ਜਿੱਤ ਲਈ 232 ਦੌੜਾਂ ਦਾ ਟੀਚਾ ਦਿੱਤਾ ਸੀ। ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਰਾਇਲ ਚੈਲੇਂਜਰਸ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਇਹ ਖ਼ਬਰ ਲਿਖੇ ਜਾਣ ਤੱਕ ਰਾਇਲ ਚੈਲੇਂਜਰਸ ਬੰਗਲੌਰ ਦੀ ਟੀਮ ਨੇ ਦੋ ਵਿਕੇਟਾਂ ਗੁਆ ਕੇ 20 ਦੌੜਾਂ ਬਣਾ ਲਈਆਂ ਸਨ।ਬੰਗਲੌਰ ਦੀ ਟੀਮ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਦੋ ਮੈਚ ਖੇਡੇ ਹਨ ਤੇ ਦੋਵਾਂ ਵਿੱਚ ਹੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਨਰਾਈਜ਼ਰਸ ਹੈਦਰਾਬਾਦ ਦੀ ਕਮਾਂਡ ਭੁਵਨੇਸ਼ਵਰ ਕੁਮਾਰ ਨੇ ਸੰਭਾਲੀ। ਨਿਯਮਤ ਕਪਤਾਨ ਕੇਨ ਵਿਲੀਅਮਸਨ ਦੀ ਥਾਂ ਮੁਹੰਮਦ ਨਬੀ ਤੇ ਸ਼ਾਹਾਬਾਜ਼ ਨਦੀਮ ਦੀ ਥਾਂ ਦੀਪਕ ਹੁੱਡਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਬੰਗਲੌਰ ਦੀ ਟੀਮ ਵਿੱਚ ਤੇਜ਼ ਗੇਂਦਬਾਜ਼ ਨਦੀਪ ਸੈਣੀ ਦੀ ਥਾਂ ਪ੍ਰਯਾਸ ਰੇਅ ਬਰਮਨ ਨੂੰ ਮੌਕਾ ਮਿਲਿਆ ਹੈ। ਸਨਰਾਈਜ਼ਰਸ ਹੈਦਰਾਬਾਦ ਦੇ ਜੌਨੀ ਬੇਅਰਸਟਾ ਨੇ 56 ਗੇਂਦਾਂ ਵਿੱਚ 12 ਚੋਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 114 ਦੌੜਾਂ ਦੀ ਪਾਰੀ ਖੇਡੀ। ਆਈਪੀਐੱਲ ਵਿੱਚ ਇਹ ਉਨ੍ਹਾਂ ਦਾ ਪਹਿਲਾ ਸੈਂਕੜਾ ਹੈ। ਯੁਜਵੇਂਦਰ ਚਾਹਲ ਦੀ ਗੇਂਦ ਉੱਤੇ ਉਮੇਸ਼ ਯਾਦਵ ਨੇ ਉਨ੍ਹਾਂ ਦਾ ਕੈਚ ਫੜਿਆ। ਉਸ ਤੋਂ ਪਹਿਲਾਂ 16ਵੇਂ ਓਵਰ ਦੀ ਸਮਾਪਤੀ ਮੌਕੇ ਸਨਰਾਈਜ਼ਰਸ ਹੈਦਰਾਬਾਦ ਨੇ ਬਿਨਾ ਕੋਈ ਵਿਕੇਟ ਗੁਆਏ 184 ਦੌੜਾਂ ਬਣਾ ਲਈਆਂ ਸਨ। ਜੌਨੀ ਬੇਅਰਸਟਾ 114 ਤੇ ਵਾਰਨਰ 69 ਦੌੜਾਂ ਬਣਾ ਕੇ ਖੇਡ ਰਹੇ ਸਲ। ਡੇਵਿਡ ਵਾਰਨਰ ਨੇ ਆਈਪੀਐੱਲ 2019 ਵਿੱਚ ਲਗਾਤਾਰ ਤੀਜਾ ਅਰਧ–ਸੈਂਕੜਾ ਲਾਇਆ। ਉਨ੍ਹਾਂ ਕੋਲਕਾਤਾ ਵਿਰੁਧ ਪਹਿਲੇ ਮੁਕਾਬਲੇ ਵਿੱਚ 85 ਤੇ ਰਾਜਸਥਾਨ ਵਿਰੁੱਧ ਦੂਜੇ ਮੁਕਾਬਲੇ ਵਿੱਚ 69 ਦੌੜਾਂ ਦੀ ਪਾਰੀ ਖੇਡੀ ਸੀ। ਹੁਣ ਬੰਗਲੌਰ ਵਿਰੁੱਧ ਅਰਧ–ਸੈਂਕੜਾ ਬਣਾ ਕੇ ਖੇਡ ਰਹੇ ਹਨ। 11ਵੇਂ ਓਵਰ ਦੀ ਸਮਾਪਤੀ ਤੋਂ ਬਾਅਦ ਹੈਦਰਾਬਾਦ ਦਾ ਸਕੋਰ ਬਿਨਾ ਕੋਈ ਵਿਕੇਟ ਗੁਆਏ 117 ਸੀ। ਜੌਨੀ ਬੇਅਰਸਟਾ 68 ਅਤੇ ਡੇਵਿਡ ਵਾਰਨਰ 49 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਸਨ। 9ਵੇਂ ਓਵਰ ਦੀ ਸਮਾਪਤੀ ਮੌਕੇ ਸਨਰਾਈਜ਼ਰਸ ਹੈਦਰਾਬਾਦ ਦਾ ਸਕੋਰ ਬਿਨਾ ਕੋਈ ਵਿਕੇਟ ਗੁਆਏ 89 ਸੀ। ਡੇਵਿਡ ਵਾਰਨਰ 36 ਤੇ ਜੌਨੀ ਬੇਅਰਸਟਾ 53 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਸਨ।

Show More

Related Articles

Leave a Reply

Your email address will not be published. Required fields are marked *

Close