National

ਮੌਸਮ ਦਾ ਵਿਗੜਿਆ ਮਜਾਜ਼! 30 ਸਾਲ ਦਾ ਟੁੱਟਿਆ ਰਿਕਾਰਡ

ਸ਼ਿਮਲਾ: 30 ਸਾਲਾਂ ਬਾਅਦ ਸ਼ਿਮਲਾ ਵਿੱਚ ਮਾਰਚ ਮਹੀਨੇ ਬਰਫ਼ਬਾਰੀ ਨੇ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ 1997 ਵਿੱਚ ਮਾਰਚ ਮਹੀਨੇ ‘ਚ ਜ਼ਿਆਦਾ ਠੰਢ ਪਈ ਸੀ। ਉਸ ਸਮੇਂ ਜ਼ਿਲ੍ਹਾ ਸ਼ਿਮਲਾ ਵਿੱਚ 62.8 ਸੈਮੀ ਬਰਫ਼ ਰਿਕਾਰਡ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਸਾਲ ਮਾਰਚ ਮਹੀਨੇ ‘ਚ ਸ਼ਿਮਲਾ ‘ਚ ਬਰਫ਼ਬਾਰੀ ਤੇ ਬਾਰਸ਼ ਨੇ ਆਪਣਾ ਰਿਕਾਰਡ ਤੋੜਿਆ ਹੈ। ਇਸ ਸਾਲ ਮਾਰਚ ਮਹੀਨੇ ਸ਼ਿਮਲਾ ‘ਚ 71.4 ਸੈਮੀ ਬਰਫ਼ ਰਿਕਾਰਡ ਕੀਤੀ ਗਈ ਹੈ।
ਇਸ ਦੌਰਾਨ ਸ਼ਿਮਲਾ, ਕੁਫਰੀ, ਖਦਰਾਲਾ, ਰੋਹੜੂ ਤੇ ਖੜਾਪੱਥਰ ਵਿੱਚ ਬਰਫ਼ਬਾਰੀ ਨੇ ਆਪਣੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ। ਇਸ ਸਾਲ ਸਰਦੀ ਦਾ ਮੌਸਮ ਵਧੇਰੇ ਲੰਮਾ ਹੋਣ ਕਰਕੇ ਸ਼ਿਮਲਾ ਵਿੱਚ ਮਾਰਚ ਦੇ ਤੀਜੇ ਹਫ਼ਤੇ ਤਕ ਦਾ ਮੌਸਮ ਬਾਰਸ਼ ਤੇ ਬਰਫ਼ਬਾਰੀ ਵਾਲਾ ਬਣਿਆ ਰਿਹਾ।
ਰਾਜਧਾਨੀ ਸ਼ਿਮਲਾ ਵਿੱਚ ਸ਼ਨੀਵਾਰ ਨੂੰ ਇਸ ਸੀਜ਼ਨ ਦਾ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ। ਇੱਥੋਂ ਦਾ ਵੱਧ ਤੋਂ ਵੱਧ ਤਾਪਮਾਨ 24.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। 24 ਘੰਟਿਆਂ ਦੇ ਅੰਦਰ ਹੀ ਇੱਥੋਂ ਦੇ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ।

ਸ਼ਿਮਲਾ ਵਿੱਚ 3 ਮਾਰਚ ਤੋਂ ਹੀ ਰੁਕ-ਰੁਕ ਕੇ ਬਾਰਸ਼ ਤੇ ਬਰਫ਼ਬਾਰੀ ਦਾ ਦੌਰ ਜਾਰੀ ਰਿਹਾ। ਕੁਫਰੀ ਤੇ ਖਦਰਾਲਾ ਵਿੱਚ 21 ਸੈਮੀ ਬਰਫ਼ ਡਿੱਗੀ। 5 ਮਾਰਚ ਨੂੰ 19 ਸੈਮੀ, 6 ਨੂੰ 1.3, 9 ਮਾਰਚ ਨੂੰ 1.3, 8 ਨੂੰ 1.1, 12 ਨੂੰ 12.0 ਤੇ 20 ਮਾਰਚ ਨੂੰ ਕੁਫਰੀ ਸਮੇਤ ਉਚਾਈ ਵਾਲੇ ਖੇਤਰਾਂ ਵਿੱਚ ਬਰਫ਼ਬਾਰੀ ਹੋਈ।

Show More

Related Articles

Leave a Reply

Your email address will not be published. Required fields are marked *

Close