Sports

IPL ਦਾ 12ਵਾਂ ਸੀਜ਼ਨ ਅੱਜ ਤੋਂ, ਵਿਰਾਟ-ਧੋਨੀ ਆਹਮੋ-ਸਾਹਮਣੇ

ਨਵੀਂ ਦਿੱਲੀ: ਅੱਜ ਯਾਨੀ 23 ਮਾਰਚ ਤੋਂ IPL 2019 ਦਾ ਆਗਾਜ਼ ਹੋਣ ਜਾ ਰਿਹਾ ਹੈ ਇਸ ਵਾਰ ਬੇਸ਼ੱਕ ਸੀਜ਼ਨ ਦੀ ਓਪਨਿੰਗ ਸੈਰੇਮਨੀਂ ਨਹੀਂ ਹੋ ਰਹੀ ਪਰ ਹਰ ਰੋਜ਼ ਕ੍ਰਿਕੇਟ ਦੇ ਫੈਨਸ ਨੂੰ ਧਮਾਕੇਦਾਰ ਮੈਚ ਦੇਖਣ ਨੂੰ ਮਿਲਣਗੇ। ਇਹ ਆਈਪੀਐਲ ਦਾ 12ਵਾਂ ਸੀਜ਼ਨ ਹੈ ਜਿਸ ਦੇ ਪਹਿਲੇ ਮੈਚ ‘ਚ ਇੱਕ ਪਾਸੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਅਤੇ ਦੁਜੇ ਪਾਸੇ ਮੌਜੂਦਾ ਕਪਤਾਨ ਵਿਰਟਾ ਕੋਹਲੀ ਹਨ।
ਜੀ ਹਾਂ, ਪਹਿਲਾਂ ਮੈਚ ਚੈਨਈ ਅਤੇ ਬੰਗਲੁਰੂ ‘ਚ ਹੋਣ ਵਾਲਾ ਹੈ ਜੋ ਆਪਣੇ ਆਪ ‘ਚ ਦਿਲਚਸਪ ਮੈਚ ਹੋਵੇਗਾ। ਇਸ ਵਾਰ ਓਪਨਿੰਗ ਸੈਰਮਨੀ ਨਹੀਂ ਕਿਤੀ ਗਈ ਕਿਉਂਕਿ ਸੀਓਏ ਨੇ ਫੈਸਲਾ ਲਿਆ ਕਿ ਇਸ ਸੀਜ਼ ਦੀ ਓਪਨਿੰਗ ‘ਤੇ ਖ਼ਚ ਹੋਣ ਵਾਲੀ ਰਕਮ ਨੂੰ ਪੁਲਵਾਮਾ ਹਾਦਸੇ ‘ਚ ਸ਼ਹਿਦ ਸੈਨਿਕਾਂ ਦੇ ਪਰਿਵਾਰਾਂ ਨੂੰ ਦਾਨ ਕੀਤੀ ਜਾਵੇ।
ਬੰਗਲੁਰੂ ਅਤੇ ਚੈਨਈ ਦਰਮਿਆਨ ਹੋਣ ਵਾਲਾ ਮੈਚ ਐਮਏ ਚਿਦੰਬਰਮ ਸਟੇਡੀਅਮ ‘ਚ ਖੇਡੀਆ ਜਾਵੇਗਾ। ਜੇਕਰ ਆਕੜਿਆਂ ‘ਤੇ ਨਜ਼ਰ ਮਾਰਿਏ ਤਾਂ ਹੁਣ ਤਕ ਇਸ ਸਟੇਡੀਅਮ ‘ਚ ਖੇਡੇ ਸੱਤ ਮੈਚਾਂ ‘ਚ ਬੰਗਲੁਰੂ ਦੀ ਟੀਮ ਨੇ ਛੇ ‘ਚ ਹਾਰ ਦਾ ਸਾਹਮਣਾ ਕੀਤਾ ਹੈ। ਜਦਕਿ ਚੈਨਈ-ਬੰਗਲੁਰੂ ਨੇ ਆਪਸ ‘ਚ ਹੁਣ ਤਕ 22 ਮੈਚ ਖੇਡੇ ਹਨ ਜਿਨ੍ਹਾਂ ਚੋਂ ਸੱਤ ਬੰਗਲੁਰੂ ਨੇ ਜਿੱਤੇ ਹਨ।ਚੈਨਈ ਸੁਪਰਕਿੰਗ ਅਤੇ ਰਾਈਲ ਚੈਲੇਂਜ਼ਰਸ ਬਗਲੁਰੂ ‘ਚ IPL 2019 ਦਾ ਪਹਿਲਾ ਮੈਚ ਅੱਜ ਰਾਤ 8 ਵਜੇ ਸ਼ੁਰੂ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close