International

ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਦੇ ਬਦਲੇ ਨਿਯਮ, ਪਹਿਲਾਂ ਦੇ ਮੁਕਾਬਲੇ ਤਿਹਾਈ ਘੱਟ ਕੀਤੀ ਗਿਣਤੀ

ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਨੂੰ ਲੈ ਕੈ ਸਖ਼ਤ ਕਦਮ ਚੁੱਕਿਆ ਹੈ। ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ‘ਚ ਕਟੌਤੀ ਅਤੇ ਮਜ਼ਦੂਰੀ ਅਧਾਰਿਤ ਪ੍ਰਵੇਸ਼ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਇਸ ਫੈਸਲੇ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ ਦੇ ਆਈ.ਟੀ. ਪ੍ਰੋਫੈਸ਼ਨਲਜ਼ ‘ਤੇ ਪਵੇਗਾ, ਕਿਉਂਕਿ ਹਾਲ ਦੇ ਸਾਲਾਂ ‘ਚ ਐਚ-1ਬੀ ਵੀਜ਼ਾ ਦੀ 70% ਤੱਕ ਦੀ ਹਿੱਸੇਦਾਰੀ ਭਾਰਤੀਆਂ ਦੀ ਰਹੀ ਹੈ।
ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਊਰਟੀ (ਡੀ.ਐਚ.ਐਸ) ਦੇ ਕਾਰਜਕਾਰੀ ਡਿਪਟੀ ਸੈਕਟਰੀ ਕੇਨ ਕੁਕਸਿਨੇਲੀ ਨੇ ਕਿਹਾ – ਜਿਨ੍ਹਾਂ ਲੋਕਾਂ ਨੇ ਐਚ-1ਬੀ ਵੀਜ਼ੇ ਲਈ ਐਪਲੀਕੇਸ਼ਨ ਦਿੱਤੀ ਹੈ, ਉਨ੍ਹਾਂ ਵਿੱਚੋਂ ਇੱਕ ਤਿਹਾਈ ਨੂੰ ਨਵੇਂ ਵੀਜ਼ਾ ਨਹੀਂ ਮਿਲ ਸਕਣਗੇ। ਨਿਊਨਤਮ ਵੇਤਨ ਜ਼ਰੂਰਤਾਂ ਲਈ ਕਿਰਤ ਵਿਭਾਗ ਦੇ ਇੱਕ ਸੋਧ ਦੇ ਸ਼ੁੱਕਰਵਾਰ ਤੋਂ ਪ੍ਰਭਾਵੀ ਹੋਣ ਦੇ ਆਸਾਰ ਹਨ। ਡੀ.ਐਚ.ਐਸ. ਦਾ ਐਚ-1ਬੀ ਵੀ ਸੋਧ ਕੇ 60 ਦਿਨਾਂ ‘ਚ ਲਾਗੂ ਹੋ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close