International

ਸੁਰੱਖਿਆ ਗਲਾਸ ਦੇ ਨਾਲ ਹੋਈ ਡਿਬੇਟ : ਹੈਰਿਸ ਬੋਲੀ – ਟਰੰਪ ‘ਤੇ ਭਰੋਸਾ ਨਹੀਂ

ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਵਿਚਕਾਰ ਵੀਰਵਾਰ ਨੂੰ ਪਹਿਲੀ ਅਤੇ ਸਿਰਫ਼ ਵਾਈਸ ਪ੍ਰੈਸੀਡੈਂਸ਼ੀਅਲ ਡਿਬੇਟ ਸਾਲਟ ਲੇਕ ਸਿਟੀ ‘ਚ ਹੋਈ। ਰਿਪਬਲੀਕਨ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਡੈਮੋਕ੍ਰੇਟ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਦੀ ਸੀਟ ਦੀ ਉਮੀਦਵਾਰ ਕਮਲਾ ਹੈਰਿਸ ਨੇ ਇਸ ਵਿੱਚ ਹਿੱਸਾ ਲਿਆ। ਹੈਰਿਸ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ ਅਪਨਾਇਆ। ਕਿਹਾ – ਕਰੋਨਾ ਦੇ ਮੁੱਦੇ ‘ਤੇ ਟਰੰਪ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ। ਇਸ ਦੀਆਂ ਹਜ਼ਾਰਾਂ ਉਦਾਹਰਣਾਂ ਦਿੱਤੀ ਜਾ ਸਕਦੀਆਂ ਹਨ। ਇਸ ‘ਤੇ ਮਾਈਕ ਪੇਂਸ ਨੇ ਕਿਹਾ ਅਸੀਂ ਚੀਨ ਤੋਂ ਆਉਣ ਵਾਲੇ ਲੋਕਾਂ ‘ਤੇ ਰੋਕ ਲਗਾਈ। ਹਜ਼ਾਰਾਂ ਅਮਰੀਕੀਆਂ ਦੀ ਜਾਨ ਬਚਾਈ ਜਾ ਸਕੀ। ਬਹਿਸ ਨੂੰ ਯੂ.ਐਸ.ਏ ਦੀ ਸੂਸਾਨ ਪੇਜ ਨੇ ਮਾਡਰੇਟ ਕੀਤਾ।
12 ਫੁੱਟ ਦੀ ਦੂਰੀ : ਵਾਈਸ ਪ੍ਰੈਸੀਡੈਂਸ਼ੀਅਲ ਡਿਬੇਟ ਦੇ ਦੌਰਾਨ ਕੈਂਡੀਡੇਟ ਦੇ ਸਾਹਮਣੇ ਸੁਰੱਖਿਆ ਗਲਾਸ ਜਾਣੀ ਸ਼ੀਸ਼ੇ ਲਗਾਏ ਗਏ ਸੀ। 12 ਫੁੱਟ ਦੀ ਦੂਰੀ ਰਹੀ। ਪਹਿਲਾਂ ਇਹ 7 ਫੁੱਟ ਹੀ ਤੈਅ ਕੀਤੀ ਗਈ ਸੀ। ਪੇਂਸ ਨੇ ਪਹਿਲਾਂ ਗਲਾਸ ਲਗਾਉਣ ਦਾ ਵਿਰੋਧ ਕੀਤਾ ਸੀ। ਬਾਅਦ ‘ਚ ਇਸ ਲਈ ਤਿਆਰ ਹੋ ਗਏ।

Show More

Related Articles

Leave a Reply

Your email address will not be published. Required fields are marked *

Close