International

ਮੈਨੂੰ ਕਰੋਨਾ ਵਾਇਰਸ ਹੋਣਾ, ਪ੍ਰਮਾਤਮਾ ਦਾ ਆਸ਼ੀਰਵਾਦ : ਡਾਨਲਡ ਟਰੰਪ

ਰਾਸ਼ਟਰਪਤੀ ਡਾਨਲਡ ਟਰੰਪ ਨੇ ਬੁੱਧਵਾਰ ਰਾਤ ਇੱਕ ਵੀਡੀਓ ਜਾਰੀ ਕੀਤਾ। ਇਸ ਵਿੱਚ ਕਰੋਨਾ ਵਾਇਰਸ ਨਾਲ ਜੁੜੈ ਮੁੱਦਿਆਂ ‘ਤੇ ਗੱਲਬਾਤ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਖੁਦ ਦੇ ਕਰੋਨਾ ਪ੍ਰਭਾਵਿਤ ਹੋਣ ‘ਤੇ ਅਜੀਬ ਗੱਲ ਕਹੀ। ਟਰੰਪ ਨੇ ਕਿਹਾ – ਮੈਂ ਇਸ ਨੂੰ ਪ੍ਰਮਾਤਮਾ ਦਾ ਆਸ਼ੀਰਵਾਦ ਮੰਨਦਾ ਹਾਂ। ਰਾਸ਼ਟਰਪਤੀ ਦੇ ਮੁਤਾਬਿਕ, ਪਿਛਲੇ ਹਫਤੇ ਕਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਜੋ ਦਵਾਈ ਦਿੱਤੀ ਗਈ, ਉਸ ਨਾਲ ਉਹ ਚਮਤਕਾਰੀ ਤਰੀਕੇ ਨਾਲ ਠੀਕ ਹੋ ਗਏ। ਇਸ ਹੀ ਵੀਡੀਓ ‘ਚ ਉਨ੍ਹਾਂ ਨੇ ਚੀਨ ਨੂੰ ਵੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਮਹਾਂਮਾਰੀ ਲਈ ਚੀਨ ਜ਼ੁੰਮੇਵਾਰ ਹੈ ਅਤੇ ਉਸ ਨੂੰ ਇਸ ਦੀ ਵੱਡੀ ਕੀਮਤ ਅਦਾ ਕਰਨੀ ਪਵੇਗੀ।
ਸਿਆਸੀ ਨੁਕਸਾਨ ਦੀ ਫਿਕਰ : ਦਰਅਸਲ, ਡਾਨਲਡ ਟਰੰਪ ਨੇ ਵੀਡੀਓ ਦੇ ਜ਼ਰੀਏ ਜਿਹੜੀਆਂ ਗੱਲਾਂ ਕੀਤੀਆਂ ਹਨ, ਉਹ ਸਿਆਸੀ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਹੈ। ਟਰੰਪ ਪਹਿਲਾਂ ਤੋਂ ਕਰੋਨਾ ਨੂੰ ਮਾਮੂਲੀ ਫਲੂ ਦੱਸਦੇ ਰਹੇ। ਹੁਣ ਜਦੋਂ ਖੁਦ ਕਰੋਨਾ ਪ੍ਰਭਾਵਿਤ ਹੋ ਗਏ ਹਨ ਤਾਂ ਅਜਿਹੀਆਂ ਦਲੀਲਾਂ ਦੇ ਰਹੇ ਹਨ। ਇਹ ਕੌਣ ਭੁੱਲ ਸਕਦਾ ਹੈ ਕਿ ਅਮਰੀਕਾ ‘ਚ ਹੁਣ ਤੱਕ ਮਹਾਂਮਾਰੀ ਦੇ ਚਲਦੇ 2 ਲੱਖ 11 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੋਮਵਾਰ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਤੋਂ ਉਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ – ਕਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਮੈਂ 20 ਸਾਲ ਪਹਿਲਾਂ ਤੋਂ ਵੀ ਬਿਹਤਰ ਮਹਿਸੂਸ ਕਰ ਰਿਹਾ ਹਾਂ। ਇਹ ਸੱਚ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close